ਅੰਮ੍ਰਿਤਸਰ ਗਰੀਬ ਰਥ ਪੌਣੇ ਦੋ ਘੰਟੇ ਲੇਟ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Tue, 24 Feb 2026 10:21 PM (IST)
Updated Date: Tue, 24 Feb 2026 10:25 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਰੇਲ ਗੱਡੀਆਂ ਲੇਟ ਹੋਣ ਦਾ ਸਿਲਸਿਲਾ ਬਰਕਰਾਰ ਹੈ। ਇਸ ਕਾਰਨ ਹਰ ਰੋਜ਼ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰੀ ਉਨ੍ਹਾਂ ਨੂੰ ਘੰਟਿਆਂਬੱਧੀ ਤੱਕ ਸਟੇਸ਼ਨ 'ਤੇ ਬੈਠ ਕੇ ਗੱਡੀਆਂ ਦੀ ਉਡੀਕ ਕਰਨੀ ਪੈਂਦੀ ਹੈ। ਹੋਲੀ ਨੇੜੇ ਆ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਮੰਜ਼ਿਲਾਂ ਤੱਕ ਪੁੱਜਣ ਵਿਚ ਦੇਰੀ ਹੋ ਰਹੀ ਹੈ। ਮੰਗਲਵਾਰ ਨੂੰ ਕਈ ਰੇਲ ਗੱਡੀਆਂ ਦੇਰ ਪੁੱਜੀਆਂ। ਅੰਮ੍ਰਿਤਸਰ ਗਰੀਬ ਰਥ ਐਕਸਪ੍ਰੈਸ ਪੌਣੇ ਦੋ ਘੰਟੇ, ਸਰਬੱਤ ਦਾ ਭਲਾ ਐਕਸਪ੍ਰੈਸ ਦੋ ਘੰਟੇ, ਆਮਰਪਾਲੀ ਐਕਸਪ੍ਰੈੱਸ ਡੇਢ ਘੰਟਾ, ਅੰਬਾਲਾ ਕੈਂਟ-ਜਲੰਧਰ ਸਿਟੀ ਡੈਮੋ 25 ਮਿੰਟ ਤੇ ਦਿੱਲੀ ਐੱਸਐੱਫ ਐਕਸਪ੍ਰੈੱਸ ਵੀ 25 ਮਿੰਟ ਦੇਰ ਨਾਲ ਪੁੱਜੀ। ਯਾਤਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਰੇਲ ਗੱਡੀਆਂ ਦੇ ਦੇਰ ਹੋਣ ਕਾਰਨ ਉਨ੍ਹਾਂ ਨੂੰ ਘੰਟਿਆਂ ਤੱਕ ਸਟੇਸ਼ਨ ’ਤੇ ਉਡੀਕ ਕਰਨੀ ਪੈਂਦੀ ਹੈ। ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਹੈ, ਜਿਸ ਨਾਲ ਸਟੇਸ਼ਨ ’ਤੇ ਘੰਟਿਆਂ ਤੱਕ ਬੈਠਣਾ ਮੁਸ਼ਕਲ ਹੋ ਜਾਂਦਾ ਹੈ।