- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤ ਭਗਤ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਇੰਚਾਰਜ ਨਿਯੁਕਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਾਲ ਭਜਨ ਲਾਲ ਚੋਪੜਾ ਐੱਸਸੀ ਵਿੰਗ ਜਲੰਧਰ ਦੇ ਪ੍ਰਧਾਨ ਨੇ ਵੈਸਟ ਹਲਕੇ ’ਚ ਵਾਰਡ ਨੰਬਰ 61 ਤੋਂ ਅੰਮ੍ਰਿਤ ਭਗਤ ਨੂੰ ਵਾਰਡ ਇੰਚਾਰਜ ਨਿਯੁਕਤ ਕੀਤਾ ਹੈ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਨੂੰ ਪਾਰਟੀ ’ਚ ਮਾਨ ਸਨਮਾਨ ਦੇ ਕੇ ਨਿਵਾਜਿਆ ਹੈ ਜਿਹੜੇ ਆਗੂ ਪਾਰਟੀ ਲਈ ਜ਼ਮੀਨੀ ਪੱਧਰ ਤੋਂ ਲੈ ਕੇ ਲੋਕਾਂ ਤੱਕ ਰਾਬਤਾ ਬਣਾ ਕੇ ਪਾਰਟੀ ਦੀ ਚੜ੍ਹਦੀ ਕਲਾ ਤੇ ਮਜਬੂਤੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਭਗਤ ਵੱਲੋਂ ਵਾਰਡ ਵਿੱਚ ਪਹਿਲਾਂ ਵੀ ਚੋਣ ਲੜ ਕੇ ਪਾਰਟੀ ਦੀਆਂ ਨੀਤੀਆਂ ਤੇ ਪਹਿਰਾ ਦਿੱਤਾ ਹੈ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਉੱਤਰੀ ਵਿਧਾਨ ਸਭਾ, ਰਣਜੀਤ ਸਿੰਘ ਰਾਣਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਵਤਾਰ ਸਿੰਘ ਘੁੰਮਣ ਮੈਂਬਰ ਪੀਏ ਸੀ, ਭਜਨ ਲਾਲ ਚੋਪੜਾ ਪ੍ਰਧਾਨ ਐਸਸੀ ਵਿੱਗ ਜਲੰਧਰ, ਜਗਦੀਸ਼ ਮਹੇ, ਸ਼ਾਮ ਲਾਲ, ਮਨਪ੍ਰੀਤ ਚੋਪੜਾ, ਪਵਨ ਮਹੇ, ਕੁਲਵਿੰਦਰ ਬਸਰਾ, ਜਗਦੀਪ ਸਿੰਘ ਵਿਰਦੀ ਸਰਕਲ ਪ੍ਰਧਾਨ, ਸ਼ੇਰ ਸਿੰਘ ਬਾਜਵਾ,ਦਲਜੀਤ ਸਿੰਘ, ਬਲਵੀਰ ਆਦਿ ਹਾਜ਼ਰ ਸਨ।