ਅੱਡਾ ਕਿਸ਼ਨਗੜ੍ਹ ਵਿਖੇ ਅੰਬੇਡਕਰ ਸੈਨਾ ਦਾ ਜ਼ੋਰਦਾਰ ਪ੍ਰਦਰਸ਼ਨ, ਚੌਂਕੀ ਇੰਚਾਰਜ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ ਕਿਸ਼ਨਗੜ੍ਹ ਚੌਂਕੀ ਚਾਰਜ ਬਲਬੀਰ ਸਿੰਘ ਬੁੱਟਰ ਦੀ ਬਦਲੀ ਨੂੰ ਲੈ ਕੇ ਕੁਝ ਦਿਨ ਪਹਿਲਾਂ ਅੰਬੇਡਕਰ ਸੈਨਾ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਲਟੀਮੇਟਮ ਦੇ ਕੇ ਕ੍ਰਿਸ਼ਨਗੜ੍ਹ ਚੌਂਕ ਵਿਖੇ ਸ਼ਾਂਤੀ ਮਈ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਅੰਬੇਦਕਰ ਸੈਨਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਵੱਲੋਂ 28 ਅਗਸਤ ਨੂੰ ਕਿਸ਼ਨਗੜ੍ਹ ਚੌਂਕ ਵਿਖੇ ਸ਼ਾਂਤੀ ਪੂਰਵਕ ਧਰਨਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਅਲਟੀਮੇਟਮ ਦਿੱਤਾ ਗਿਆ ਸੀ ਪਰ ਅੱਜ ਤੱਕ ਚੌਂਕੀ ਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਦੀ ਬਦਲੀ ਨਹੀਂ ਹੋਈ ਅਤੇ 12 ਵਜੇ ਦੇ ਕਰੀਬ ਅੰਬੇਡਕਰ ਸੈਨਾ ਦੇ ਪੰਜਾਬ ਪ੍ਰਧਾਨ ਬਲਵ
Publish Date: Fri, 28 Aug 2026 01:38 PM (IST)
Updated Date: Fri, 28 Aug 2026 01:39 PM (IST)
ਸੁਨੀਲ ਮਹੇ, ਪੰਜਾਬੀ ਜਾਗਰਣ, ਜਲੰਧਰ - ਕਿਸ਼ਨਗੜ੍ਹ ਚੌਂਕੀ ਚਾਰਜ ਬਲਬੀਰ ਸਿੰਘ ਬੁੱਟਰ ਦੀ ਬਦਲੀ ਨੂੰ ਲੈ ਕੇ ਕੁਝ ਦਿਨ ਪਹਿਲਾਂ ਅੰਬੇਡਕਰ ਸੈਨਾ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਲਟੀਮੇਟਮ ਦੇ ਕੇ ਕ੍ਰਿਸ਼ਨਗੜ੍ਹ ਚੌਂਕ ਵਿਖੇ ਸ਼ਾਂਤੀ ਮਈ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਅੰਬੇਦਕਰ ਸੈਨਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਬੁੱਗਾ ਵੱਲੋਂ 28 ਅਗਸਤ ਨੂੰ ਕਿਸ਼ਨਗੜ੍ਹ ਚੌਂਕ ਵਿਖੇ ਸ਼ਾਂਤੀ ਪੂਰਵਕ ਧਰਨਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਅਲਟੀਮੇਟਮ ਦਿੱਤਾ ਗਿਆ ਸੀ ਪਰ ਅੱਜ ਤੱਕ ਚੌਂਕੀ ਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਦੀ ਬਦਲੀ ਨਹੀਂ ਹੋਈ ਅਤੇ 12 ਵਜੇ ਦੇ ਕਰੀਬ ਅੰਬੇਡਕਰ ਸੈਨਾ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਬੁਗਾ ਦੀ ਅਗਵਾਈ ਹੇਠ ਕਿਸ਼ਨਗੜ੍ਹ ਦੇ ਆਸ ਪਾਸ ਦੇ ਪਿੰਡਾਂ ਦੇ ਮੋਹਤਬਰ ਅਤੇ ਪਤਵੰਤੇ ਸੱਜਣਾਂ ਸਮੇਤ ਅੰਬੇਦਕਰ ਸੈਨਾ ਦੇ ਆਗੂ ਅਤੇ ਵਰਕਰ ਵੱਡੀ ਹਾਜ਼ਰੀ ਵਿੱਚ ਚੌਂਕ ਕਿਸ਼ਨਗੜ੍ਹ ਵਿਖੇ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਕਾਲ ਨੂੰ ਲੈ ਕੇ ਪਹਿਲਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਦੰਗਾ ਰੋਕੋ ਦੱਸਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਸਵੇਰ ਤੋਂ ਹੀ ਮੌਜੂਦ ਸੀ।
ਧਰਨਾ ਪ੍ਰਦਰਸ਼ਨ ਕਰਦਿਆਂ ਬਲਵਿੰਦਰ ਬੁੱਗਾ ਅੰਬੇਦਕਰ ਸੈਨਾ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ ਵੱਲੋਂ ਬਲਵੀਰ ਸਿੰਘ ਬੁੱਟਰ ਮੁਰਦਾਬਾਦ ਐਮਐਲਏ ਕਰਤਾਰਪੁਰ ਮੁਰਦਾਬਾਦ ਦੇ ਨਾਰੇ ਲਗਾਏ ਗਏ। ਇਸ ਦੌਰਾਨ ਮੌਕੇ ਤੇ ਹਾਜ਼ਰ ਇਲਾਕੇ ਦੇ ਆਸ ਪਾਸ ਦੇ ਪਿੰਡਾਂ ਦੇ ਪੀੜਿਤ ਲੋਕ ਜਿਲ੍ਾ ਉੱਪਰ ਨਜਾਇਜ਼ ਪਰਚੇ ਦਰਜ ਕਰਨ ਦਾ ਬਲਵੀਰ ਸਿੰਘ ਬੁੱਟਰ ਉੱਪਰ ਆਰੋਪ ਲਗਾਇਆ ਗਿਆ ਸੀ ਵੱਲੋਂ ਵੀ ਬਲਵੀਰ ਸਿੰਘ ਬੁੱਟਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਚੌਂਕੀ ਇੰਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਗਈ। ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵਿੱਚ ਪਹੁੰਚੇ ਡੀਐਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਡੀਐਸਪੀ ਆਦਮਪੁਰ ਰਾਜੀਵ ਕੁਮਾਰ ਡੀਐਸਪੀ ਡੀ ਲਖਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਤਿੰਨ ਤੋਂ ਚਾਰ ਦਿਨ ਦਾ ਭਰੋਸਾ ਦੇ ਕੇ ਚੌਂਕੀ ਇੰਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਨੂੰ ਬਦਲਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਰੱਖੜੀ ਦਾ ਤਿਉਹਾਰ ਹੈ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪੂਰਨ ਤੌਰ ਤੇ ਬੰਦ ਨਹੀਂ ਕੀਤਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਗੱਲ ਨਾਲ ਸਹਿਮਤ ਹਾਂ ਜੇਕਰ ਤਿੰਨ ਤੋਂ ਚਾਰ ਦਿਨ ਦੇ ਵਿੱਚ ਚੌਂਕੀ ਇੰਚਾਰਜ ਕਿਸ਼ਨਗਟ ਬਲਵਿੰਦਰ ਬਲਵੀਰ ਸਿੰਘ ਬੁੱਟਰ ਨੂੰ ਨਾ ਬਦਲਿਆ ਗਿਆ ਤਾਂ ਉਸ ਤੋਂ ਬਾਅਦ ਫੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਵਿੱਚ ਹਾਈਵੇ ਜਾਮ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖੁਦ ਹੋਵੇਗੀ।