
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਲ ਇੰਡੀਆ ਪੋਸਟਲ ਐਂਡ ਆਰਐੱਮਐੱਸ ਪੈਨਸ਼ਨਰਜ ਜਥੇਬੰਦੀ ਨੇ ਮੇਨ ਪੋਸਟ ਆਫਿਸ ਦੇ ਸਾਹਮਣੇ ਦਿੱਤਾ ਧਰਨਾ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਆਲ ਇੰਡੀਆ ਪੋਸਟਲ ਐਂਡ ਆਰਐੱਮਐੱਸ ਪੈਨਸ਼ਨਰਜ਼ ਜਥੇਬੰਦੀ ਜਲੰਧਰ ਡਵੀਜ਼ਨ ਵੱਲੋਂ ਇਕ ਦਿਨ ਦਾ ਧਰਨਾ ਹੈੱਡ ਪੋਸਟ ਆਫਿਸ ਅੱਗੇ ਦਿੱਤਾ ਗਿਆ। ਇਹ ਧਰਨਾ ਕਨਫਡਰੇਸ਼ਨ ਆਫ ਸੈਂਟਰਲ ਗੌਰਮੈਂਟ ਆਲ ਇੰਡੀਆ ਆਲ ਪੋਸਟਲ ਐਂਡ ਆਰਐੱਮਐੱਸ ਪੈਨਸ਼ਨਰਜ ਜਥੇਬੰਦੀ ਨਵੀਂ ਦਿੱਲੀ ਦੇ ਸੱਦੇ ਉੱਪਰ ਧਰਨਾ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ’ਚ ਦਿੱਤਾ ਗਿਆ।
ਹਜ਼ਾਰਾ ਰਾਮ ਚੁੰਬਰ ਸਕੱਤਰ ਆਲ ਇੰਡੀਆ ਆਲ ਪੋਸਟਲ ਤੇ ਆਰਐੱਮਐੱਸ ਜਲੰਧਰ ਡਵੀਜ਼ਨ ਕਰਮਚਾਰੀ ਯੂਨੀਅਨ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜੋ ਅੱਠਵਾਂ ਪੇ ਕਮਿਸ਼ਨ ਆਉਣ ਵਾਲੇ ਦਿਨਾਂ ’ਚ ਮੁਲਾਜ਼ਮਾਂ ਨੂੰ ਦੇਣ ਜਾ ਰਹੀ ਹੈ। ਉਹ ਇਸ ਪੇ ਕਮਿਸ਼ਨ ’ਚ ਕੇਂਦਰ ਸਰਕਾਰ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਨਾ ਦੇਣ ਦਾ ਵਿਚਾਰ ਕਰ ਰਹੀ ਹੈ ਜੋ ਕਿ ਸਾਰੇ ਸੇਵਾ ਮੁਕਤ ਕਰਮਚਾਰੀ ਚਾਹੇ ਉਹ ਕੇਂਦਰ ਸਰਕਾਰ ਦੇ ਕਰਮਚਾਰੀ ਹੋਣ ਜਾਂ ਰਾਜ ਸਰਕਾਰ ਦੇ ਹੋਣ ਜਾਂ ਸਕਿਊਰਿਟੀ ਫੋਰਸ ਕਰਮਚਾਰੀ ਹੋਣ ਇਨ੍ਹਾਂ ਸਾਰਿਆਂ ਲਈ ਆਉਣ ਵਾਲੇ ਦਿਨਾਂ ’ਚ ਬੜੀ ਚਿੰਤਾਜਨਕ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਇਹ ਸਰਕਾਰੀ ਕਰਮਚਾਰੀ ਵਰਗ ਨਾਲ ਸਰਾਸਰ ਧੱਕਾ ਹੈ। ਇਸ ਦੇ ਸਾਰੇ ਸੇਵਾਮੁਕਤ ਕਰਮਚਾਰੀ ਚਾਹੇ ਉਹ ਕੇਂਦਰ ਸਰਕਾਰ ਦੇ ਹੋਣ ਜਾਂ ਰਾਜ ਸਰਕਾਰ ਦੇ ਹੋਣ ਕਰਮਚਾਰੀਆਂ ਦੇ ਬੱਚਿਆਂ ਦੀ ਰੋਜ਼ੀ ਰੋਟੀ ਖੋਹਣ ਜਾ ਰਹੀ ਹੈ, ਜੋ ਭਾਰਤ ਦੇ ਸੰਵਿਧਾਨ ਦੇ ਖਿਲਾਫ ਹੈ।
ਪ੍ਰਧਾਨ ਸੁਰਜੀਤ ਸਿੰਘ ਵਾਲੀਆ ਜਲੰਧਰ ਡਵੀਜ਼ਨ ਸਕੱਤਰ, ਹਜ਼ਾਰਾ ਰਾਮ ਚੁੰਬਰ, ਰੇਸ਼ਮ ਸਿੰਘ ਮਲਕੀਤ ਸਿੰਘ ਗੁਰਮੀਤ ਸਿੰਘ ਖਜ਼ਾਨਚੀ, ਮਲਕੀਤ ਸਿੰਘ ਤੇ ਹਰਬੰਸ ਸਿੰਘ ਲੀਗਲ ਸਲਾਹਕਾਰ, ਕੁਲਦੀਪ ਸਿੰਘ ਦੀਪਾ ਆਲ ਇੰਡੀਆ ਆਲ ਪੈਨਸ਼ਨਰ ਜਥੇਬੰਦੀ ਨਾਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 2025 ਐਕਟ ਦੇ ਪੈਨਸ਼ਨ ਰੂਲ ਵਾਪਸ ਲੈਣਾ, ਬੈਂਕ ਪੈਨਸ਼ਨਰਜ਼ ਲਈ ਪੈਨਸ਼ਨ ਸੋਧੀ ਜਾਵੇ, ਅਟਰਮ ਰਿਲੀਫ ਜਾਰੀ ਕੀਤੀ ਜਾਵੇ, ਪੈਨਸ਼ਨਾਂ ’ਚ ਪੈਰਟੀ ਬਹਾਲ ਕੀਤੀ ਜਾਵੇ ਤੇ ਹੋਰ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।