- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸੰਕਟ ਖ਼ਿਲਾਫ਼ ਅਕਾਲੀਆਂ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਧਰਨਾ

-ਭਗਵੰਤ ਮਾਨ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ 'ਚ ਪੰਜਾਬ ’ਚ ਬਣੇ ਗੰਭੀਰ ਬਿਜਲੀ ਸੰਕਟ ਖ਼ਿਲਾਫ਼ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬਲਦੇਵ ਸਿੰਘ ਖਹਿਰਾ ਨੇ ਖਹਿਰਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਸਰਕਾਰ ਨੇ ਪੰਜਾਬ ਦੇ ਬਿਜਲੀ ਖੇਤਰ ਲਈ ਕੀ ਕੀਤਾ ਹੈ? ਨਾ ਕੋਈ ਨਵਾਂ ਥਰਮਲ ਪਲਾਂਟ ਲਾਇਆ ਗਿਆ ਤੇ ਨਾ ਹੀ ਬਿਜਲੀ ਦਾ ਕੋਈ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ, ਜਿਸ ਦਾ ਖਮਿਆਜ਼ਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹਨ। ਇਸ ਮੌਕੇ ਅਕਾਲੀ ਆਗੂਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ-ਸਾਬਕਾ ਐਸਜੀਪੀਸੀ ਮੈਂਬਰ, ਚੂਹੜ ਸਿੰਘ ਜੀ (ਬੜਾ ਪਿੰਡ) ਅਮਨਿੰਦਰ ਸਿੰਘ ਤੱਗਰ, ਹਲਕਾ ਯੂਥ ਵਿੰਗ ਪ੍ਰਧਾਨ, ਵਿਕਾਸ ਸ਼ਰਮਾ ਹਲਕਾ ਟ੍ਰੇਡਿੰਗ ਵਿੰਗ ਪ੍ਰਧਾਨ, ਕੁਲਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ ਗੁਰਾਇਆ ਸਿਟੀ, ਜਸਵਿੰਦਰ ਸਿੰਘ ਵਿਕੀ ਸਰਕਲ ਪ੍ਰਧਾਨ ਗੁਰਾਇਆ ਦਿਹਾਤੀ, ਦਲਜੀਤ ਸਿੰਘ ਜੀਤਾ ਸਰਕਲ ਪ੍ਰਧਾਨ ਰੁੜਕਾ ਕਲਾਂ, ਅਮਰਜੀਤ ਸਿੰਘ ਢੇਸੀ ਸਰਕਲ ਪ੍ਰਧਾਨ ਸੰਘ ਢੇਸੀਆਂ, ਪੰਡਿਤ ਨਿਤਿਨ ਸ਼ਰਮਾ ਯੂਥ ਸਰਕਲ ਪ੍ਰਧਾਨ ਗੁਰਾਇਆ ਸਿਟੀ, ਦਲਵੀਰ ਸਿੰਘ ਲੰਬੜਦਾਰ ਬੀਸੀ ਵਿੰਗ ਸਰਕਲ ਪ੍ਰਧਾਨ ਗੋਰਾਇਆ ਦਿਹਾਤੀ, ਅਨੂਪ ਬੰਗੜ ਬਲਾਕ ਸੰਮਤੀ ਮੈਂਬਰ ਪੱਦੀ ਖਾਲਸਾ, ਬਲਾਕ ਸੰਮਤੀ ਮੈਂਬਰ ਮਾਹਲਾ, ਕੁਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਅੱਟਾ, ਸੁਰਿੰਦਰ ਸਿੰਘ ਘਟੌੜਾ ਸਾਬਕਾ ਨਗਰ ਕਾਉਂਸਿਲ ਪ੍ਰਧਾਨ ਗੋਰਾਇਆ, ਕੁਲਦੀਪ ਸਿੰਘ ਸੇਂਭੀ, ਮੁਖਤਿਆਰ ਸਿੰਘ ਗਹੀਰ, ਬਲਵਿੰਦਰ ਸਿੰਘ ਕੁੰਦੀ, ਰਣਜੀਤ ਸਿੰਘ ਵਿਰਦੀ, ਹਰਪ੍ਰੀਤ ਸਿੰਘ ਲਵਲੀ, ਕੁਲਦੀਪ ਸਿੰਘ ਸੈਹਬੀ ਹਾਜ਼ਰ ਸਨ।