- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਅਕਾਲੀ ਵਰਕਰਾਂ ਵੱਲੋਂ ਨੂਰਮਹਿਲ ’ਚ ਧਰਨਾ

ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਹਲਕਾ ਨਕੋਦਰ ਦੇ ਨੂਰਮਹਿਲ ਤਹਿਸੀਲ ’ਚ ਅੱਜ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ, ਸੇਵਾਦਾਰ ਹਲਕਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਲੰਮੇ-ਲੰਮੇ ਬਿਜਲੀ ਦੇ ਕੱਟਾਂ ਤੇ ਆਮ ਲੋਕਾਂ ਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਦੇ ਨਾਮ ਨਾਇਬ ਤਹਿਸੀਲਦਾਰ ਨੂਰਮਹਿਲ ਰਾਹੀਂ ਮੰਗਪੱਤਰ (ਮੈਮੋਰੈਂਡਮ) ਦਿੱਤਾ ਗਿਆ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਜਲੀ ਦੇ ਲੰਬੇ ਕੱਟਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਲੰਬੇ ਸਮੇਂ ਤੋਂ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਆਮ ਲੋਕਾਂ ਦੇ ਰੋਜ਼ਾਨਾ ਦੇ ਕੰਮ-ਕਾਜ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦਿਆਂ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸ਼ਾਮਪੁਰ, ਮੇਜਰ ਸਿੰਘ ਔਜਲਾ , ਪਿਆਰਾ ਸਿੰਘ ਕੈਂਥ, ਹਰਬੰਸ ਸਿੰਘ ਦਰਦੀ, ਸਰਪੰਚ ਜਸਵੰਤ ਸਿੰਘ ਸਿੰਘਪੁਰ ਬਣਦੀ ਨੀ ਗੱਲ ਸੁਖਵਿੰਦਰ ਸਿੰਘ ਸੋਖਾ ਸਰਪੰਚ ਮੱਲ੍ਹੀਆਂ ਹਰਵੇਲ ਸਿੰਘ ਖੀਵਾ, ਕੁੰਦਨ ਸਿੰਘ ਜੰਤਾ ਨਗਰ, ਬਾਲੀ ਸਾਬਕਾ ਐੱਮਸੀ, ਤਨੂ ਨੂਰਮਹਿਲ, ਮਾਧਵ ਕੁੰਦੀ, ਬਿੰਦਰ ਭੁੱਲਰ, ਤਰਲੋਚਨ ਸਿੰਘ ਲੱਦੜ, ਹਰਬਲਜੀਤ ਸਿੰਘ ਲੱਦੜ, ਭਾਈ ਜਗਵੀਰ ਸਿੰਘ ਬਿਲਗਾ ਇਕਬਾਲ ਸਿੰਘ ਸਹਿਮ, ਸਮੇਸ਼ ਨਕੋਦਰ ਪ੍ਰਧਾਨ, ਕਰਨੈਲ ਸਿੰਘ ਗਮਟਾਲੀ, ਅਮਨਿੰਦਰ ਸਿੰਘ ਨਾਗਰਾ ਲੰਬੜਦਾਰ, ਰਣਜੀਤ ਸਿੰਘ ਕਾਦੀਆਂ, ਕਸ਼ਮੀਰ ਸਿੰਘ ਸ਼ਾਮਪੁਰ ਆਦਿ ਹਾਜ਼ਰ ਸਨ।