- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ-ਭਾਜਪਾ ਗੱਠਜੋੜ ਦਾ ਭੋਗਪੁਰ ਵਿੱਚ ਭਰਵਾਂ ਸਵਾਗਤ, ਆਗੂਆਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਹੋਏ ਗੱਠਜੋੜ ਦਾ ਭੋਗਪੁਰ ਵਿਖੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਛੇ ਸਾਲਾਂ ਬਾਅਦ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਨੂੰ ਲੈ ਕੇ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਕਾਲੀ ਤੇ ਬੀਜੇਪੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਹਮੇਸ਼ਾ ਪਿਆਰ, ਸਤਿਕਾਰ ਅਤੇ ਆਪਸੀ ਸਾਂਝ ਵਾਲਾ ਰਿਹਾ ਹੈ। ਕੁਝ ਕਾਰਨਾਂ ਕਰਕੇ ਦੋਵਾਂ ਪਾਰਟੀਆਂ ਵਿਚਕਾਰ ਵਿਛੋੜਾ ਹੋ ਗਿਆ ਸੀ, ਪਰ ਹੁਣ ਅਮਿਤ ਸ਼ਾਹ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਇਕੱਠੇ ਹੋਣ ਦਾ ਫੈਸਲਾ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਉਦਯੋਗਿਕ ਖੇਤਰ ਦੀ ਬਿਹਤਰੀ ਲਈ ਅਹਿਮ ਯੋਗਦਾਨ ਪਾ ਸਕਦਾ ਹੈ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਖਰਲ ਕਲਾਂ (ਭੋਗਪੁਰ ਦਿਹਾਤੀ ਸਰਕਲ ਜਥੇਦਾਰ),ਗੁਰਦੀਪ ਸਿੰਘ ਲਾਦੜਾ ਸਾਬਕਾ ਚੇਅਰਮੈਨ ਅਕਾਲੀ ਦਲ, ਰਾਜਿੰਦਰ ਪਾਲ ਸਿੰਘ ਡੱਲਾ (ਆਦਮਪੁਰ ਹਲਕਾ ਬੀ.ਸੀ. ਵਿੰਗ ਪ੍ਰਧਾਨ), ਸ਼ਿੰਦਰ ਢਿੱਲੋਂ ਬਹਿਰਾਮ (ਪੰਜਾਬ ਭਾਜਪਾ ਮੀਤ ਪ੍ਰਧਾਨ), ਹਰਜੀਤ ਸਿੰਘ ਸਰਪੰਚ ਸਿੰਘਪੁਰ, ਬਿਕਰ ਸਿੰਘ ਖੋਜਪੁਰ, ਸੁਖਜੀਤ ਸਿੰਘ ਬਾਜਵਾ ਖੋਜਪੁਰ, ਬੀਬੀ ਸਤਵੰਤ ਕੌਰ (ਮੀਤ ਪ੍ਰਧਾਨ), ਸੁਖਜੀਤ ਸਿੰਘ ਐਮ.ਸੀ., ਹਰਪ੍ਰੀਤ ਸਿੰਘ ਰੋਮੀ ਲੱਧੜਾ, ਕੁਲਵੰਤ ਸਿੰਘ ਮੱਲ੍ਹੀ (ਸਮਿਤੀ ਮੈਂਬਰ), ਗਗਨਦੀਪ ਸਿੰਘ, ਹਰਬਲਿੰਦਰ ਸਿੰਘ (ਬੋਲੀਨਾ ਸਰਕਲ ਪ੍ਰਧਾਨ), ਮਨਮੀਤ ਸਿੰਘ ਵਿੱਕੀ (ਭਾਜਪਾ ਜ਼ਿਲ੍ਹਾ ਪ੍ਰਧਾਨ), ਵਿਸ਼ਾਲ ਬਹਿਲ, ਦਲਬੀਰ ਸਿੰਘ ਮਾਨ, ਗੁਰਮੇਲ ਸਿੰਘ ਲੰਬੜਦਾਰ, ਚਰਨ ਸਿੰਘ ਲੰਬੜਦਾਰ, ਗੁਰਵਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਸਨੌਰਾ ਅਤੇ ਸੰਨੀ ਸਰਪੰਚ, ਪਰਮਿੰਦਰ ਸਿੰਘ ਕਰਵਲ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਸਾਂਝ ਨਾਲ ਪੰਜਾਬ ਦੇ ਵਿਕਾਸ, ਕਿਸਾਨਾਂ ਦੀਆਂ ਸਮੱਸਿਆਵਾਂ, ਨੌਜਵਾਨਾਂ ਦੇ ਰੁਜ਼ਗਾਰ ਅਤੇ ਸਨਅਤੀ ਖੇਤਰ ਨਾਲ ਜੁੜੇ ਮੁੱਦਿਆਂ ’ਤੇ ਮਿਲ ਕੇ ਕੰਮ ਕਰਨ ਦੀ ਉਮੀਦ ਹੈ। ਉਨ੍ਹਾਂ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਗੱਠਜੋੜ ਦੀ ਵਧਾਈ ਦਿੰਦਿਆਂ ਸਮੁੱਚੇ ਪੰਜਾਬ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਵੀ ਦਿੱਤੀਆਂ।