- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਭਾਜਪਾ ਦਾ ਗੱਠਜੋੜ ਨਾਪਾਕ - ਕਾਮਰੇਡ ਸੇਖੋ

--ਪੰਜਾਬ ਚੋਣਾਂ ’ਚ ਸੀਪੀਆਈ (ਐੱਮ) ਸਰਗਰਮੀ ਨਾਲ ਹਿੱਸਾ ਲਵੇਗੀ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਸੀਪੀਆਈਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਕਾਲੀ ਦਲ ਭਾਜਪਾ ਵੱਲੋਂ ਕੀਤੇ ਗਏ ਗਠਜੋੜ ਨੂੰ ਨਾਪਾਕ ਤੇ ਗੈਰ ਅਸੂਲੀ ਦੱਸਿਆ ਹੈ। ਇਸ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਉਸ ਭਾਜਪਾ ਦੇ ਸਮਰਥਨ ’ਚ ਖੜ੍ਹਾ ਹੋ ਗਿਆ ਹੈ ਜੋ ਕਿਸਾਨੀ ਖਿਲਾਫ ਕਾਲੇ ਕਾਨੂੰਨ ਬਣਾਉਣ ਦੀ ਦੋਸ਼ੀ ਹੈ। ਅਕਾਲੀ ਦਲ ਇਹ ਕਾਲੇ ਕਾਨੂੰਨ ਬਣਾਉਣ ਮੌਕੇ ਵੀ ਇਨ੍ਹਾਂ ਦੇ ਸਮਰਥਨ ’ਚ ਸੀ। ਭਾਜਪਾ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਬੀਬੀਐੱਮਬੀ ਦੇ ਮੁੱਦਿਆਂ ’ਤੇ ਪੰਜਾਬ ਨਾਲ ਧਰੋਹ ਕਮਾਇਆ ਹੈ। ਅਕਾਲੀ ਦਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰ ਰਿਹਾ ਹੈ ਪਰ ਭਾਜਪਾ ਤਾਂ ਸੂਬਿਆਂ ਦੇ ਹੱਕ ਖੋਹ ਰਹੀ ਹੈ। ਭਾਜਪਾ ਦੇਸ਼ ਭਰ ’ਚ ਆਰਐੱਸਐੱਸ ਦਾ ਹਿੰਦੂਤਵ ਅਜੰਡਾ ਲਾਗੂ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗਠਜੋੜ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਬਲਕਿ ਫਾਇਦੇਮੰਦ ਸਾਬਿਤ ਹੋਵੇਗਾ। ਰਾਹੁਲ ਗਾਂਧੀ ਦੀ ਵਿਚਾਰਧਾਰਾ ਤੇ ਕਾਂਗਰਸ ਦੀ ਸਿਆਸਤ ਦੇ ਲਿਹਾਜ਼ ਨਾਲ ਵੀ ਇਹ ਫੈਸਲਾ ਸਰਕਾਰ ਸਕਾਰਾਤਮਕ ਹੈ। ਅਕਾਲੀ ਦਲ ਨਾਲ ਸਮਝੌਤਾ ਸਿਰੇ ਚੜ੍ਹਨ ਨਾਲ ਪੰਜਾਬ ’ਤੇ ਬਹੁਤ ਮਾੜਾ ਅਸਰ ਪਵੇਗਾ। ਭਾਜਪਾ ਨੇ ਮਮਤਾ ਬੈਨਰਜੀ, ਨਤੀਸ਼ ਕੁਮਾਰ, ਬਾਲ ਠਾਕਰੇ ਤੇ ਚਟਾਲਿਆਂ ਨੂੰ ਸਿਆਸਤ ’ਚ ਰੋਲਣ ’ਚ ਕੋਈ ਕਸਰ ਨਹੀਂ ਛੱਡੀ ਤੇ ਹੁਣ ਉਸ ਦਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਹੈ।