- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਅਣ ਐਲਾਨੇ ਕੱਟ ਸਬੰਧੀ ਜ਼ਿਲ੍ਹਾ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਅੱਜ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ’ਚ ਅਣ ਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਸਬੰਧੀ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਅੱਜ 16 ਸਤੰਬਰ ਨੂੰ ਸਵੇਰੇ 11 ਵਜੇ ਬਿਜਲੀ ਦਫਤਰ ਸ਼ਕਤੀ ਸਦਨ ਨੇੜੇ ਖਾਲਸਾ ਕਾਲਜ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੁੱਖ ਇੰਜਨੀਅਰ ਪੰਜਾਬ ਰਾਜ ਬਿਜਲੀ ਬੋਰਡ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ, ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਵਿਨੋਦ ਕੌਲ, ਰਵਿੰਦਰ ਸਿੰਘ ਸਵੀਟੀ, ਸਾਹਿਬ ਸਿੰਘ ਢਿੱਲੋਂ, ਮਨੀਸ਼ ਗਿੱਲ,ਸ਼ਮਸ਼ੇਰ ਸਿੰਘ ਢੀਂਡਸਾ, ਜਸਬੀਰ ਸਿੰਘ ਵਾਲੀਆ, ਜਸਬੀਰ ਸਿੰਘ ਲਾਡੀ, ਅਰਜਨ ਬੈਹਲ,ਮਨਬੀਰ ਸਿੰਘ ਅਕਾਲੀ,ਪਵਿੰਦਰ ਸਿੰਘ ਪ੍ਰਿੰਸ,ਗੋਰਵ ਭਗਤ, ਗੁਰਪ੍ਰੀਤ ਸਿੰਘ ਸਚਦੇਵਾ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ ਚੌਹਾਨ, ਗੁਰਮੀਤ ਸਿੰਘ ਬਾਵਾ, ਗੁਰਦੇਵ ਸਿੰਘ ਹੈਪੀ, ਮਨਿੰਦਰ ਸਿੰਘ, ਹਰੀਸ਼ ਹੈਪੀ ਸਾਹਿਲ ਭਨੋਟ, ਮਨਜਿੰਦਰ ਸਿੰਘ,ਰੀਟਾ ਕੌਰ, ਜਸਵਿੰਦਰ ਕੌਰ ਕੰਬੋਜ ਆਦਿ ਹਾਜ਼ਰ ਸਨ।