- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਤਨ-ਮਨ ਨਾਲ ਡਿਊਟੀ ਨਿਭਾਉਣ ਵਾਲੇ ਦੋ ਪੁਲਿਸ ਮੁਲਾਜ਼ਮਾਂ ਦਾ ਸਨਮਾਨ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਧੰਨ-ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਬਰਸੀ ਮੌਕੇ ਲੱਗੇ ਜੋੜ ਮੇਲੇ ਦੌਰਾਨ ਚੌਕ ’ਚ ਆਪਣੀ ਡਿਊਟੀ ਤਨ-ਮਨ ਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਪੰਜਾਬ ਪੁਲਿਸ ਦੇ ਦੋ ਹੈੱਡ ਕਾਂਸਟੇਬਲਾਂ ਦਾ ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੈੱਡ ਕਾਂਸਟੇਬਲ ਅਲੀ ਮੁਹੰਮਦ ਖਾਨ ਤੇ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਸੁਸਾਇਟੀ ਵੱਲੋਂ ਸਰਪ੍ਰਸਤ ਡਾ. ਕੁਲਦੀਪ ਰਾਏ, ਪ੍ਰਧਾਨ ਤਰਸੇਮ ਰਪਾਣਾ ਕਤਪਾਲੋ, ਚੇਅਰਮੈਨ ਪੰਜਾਬ ਪਲਵਿੰਦਰ ਸਿੰਘ ਦੁਸਾਂਝ, ਜਨਰਲ ਸਕੱਤਰ ਹਰਜੀਤ ਸਿੰਘ ਢੇਸੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸੰਦੀਪ ਕੁਮਾਰ, ਮੁੱਖ ਸਲਾਹਕਾਰ ਗੁਰਨਾਮ ਸਿੰਘ ਅਤੇ ਵਾਈਸ ਸਲਾਹਕਾਰ ਤਰਸੇਮ ਸਿੰਘ ਢਿੱਲੋਂ ਸਮੇਤ ਅਹੁਦੇਦਾਰਾਂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ, ਸਕੱਤਰ ਪੰਜਾਬ, ਧਾਰਮਿਕ ਹਰਮਿੰਦਰ ਸਿੰਘ ਰਾਣਾ, ਮੀਡੀਆ ਸਲਾਹਕਾਰ ਪੰਜਾਬ, ਕੁਲਵੀਰ ਸਿੰਘ ਚੀਮਾ, ਧਾਰਮਿਕ ਪ੍ਰਚਾਰਕ ਸਕੱਤਰ, ਸੁਰਿੰਦਰਪਾਲ ਸਿੰਘ ਢੇਸੀ, ਖਜ਼ਾਨਚੀ, ਸੂਫੀ ਸ਼ੌਕਤ ਅਲੀ ਸਾਬਰੀ, ਵਾਈਸ ਖਜ਼ਾਨਚੀ ਪੰਜਾਬ, ਅਜੇ ਸਿੰਘ ਨਾਗੀ, ਸੀਨੀਅਰ ਮੀਤ ਪ੍ਰਧਾਨ ਪੰਜਾਬ, ਰਣਜੀਤ ਸਿੰਘ ਖੇਲਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਤੋਂ ਇਲਾਵਾ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।