ਅਜੈ ਕੁਮਾਰ ਫਿਲੌਰ ਬਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਅਜੈ ਕੁਮਾਰ ਫਿਲੌਰ ਬਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ
Publish Date: Fri, 11 Sep 2026 07:36 PM (IST)
Updated Date: Sat, 12 Sep 2026 04:06 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸ਼ੁੱਕਰਵਾਰ ਨੂੰ ਐਲਾਨੇ ਗਏ ਸਥਾਨਕ ਬਾਰ ਕੌਂਸਲ ਚੋਣਾਂ ਦੇ ਨਤੀਜੇ ਦੌਰਾਨ ਅਜੈ ਕੁਮਾਰ ਨੂੰ 138 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਦਿਨੇਸ਼ ਕਮਲ ਨੂੰ 105 ਵੋਟਾਂ ਮਿਲੀਆਂ। ਅਜੈ ਕੁਮਾਰ ਨੇ 33 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਜਿਵੇਂ ਹੀ ਚੋਣਾਂ ਦੇ ਨਤੀਜੇ ਐਲਾਨੇ ਗਏ ਤਾਂ ਉਮੀਦਵਾਰਾਂ ਦੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਦੌਡ਼ ਗਈ। ਸੁਰਜੀਤ ਰਾਮ ਖੇਤਾਨ ਨੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ 142 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਚੇਤਨ ਅਗਰਵਾਲ ਨੂੰ 45 ਵੋਟਾਂ ਦੇ ਫਰਕ ਨਾਲ ਹਰਾਇਆ, ਜਿਨ੍ਹਾਂ ਨੂੰ 97 ਵੋਟਾਂ ਮਿਲੀਆਂ। ਰਿਤੂ ਸੈਣੀ ਨੇ 123 ਵੋਟਾਂ ਹਾਸਲ ਕਰ ਕੇ ਮੀਤ ਪ੍ਰਧਾਨ ਦਾ ਅਹੁਦਾ ਜਿੱਤਿਆ। ਉਨ੍ਹਾਂ ਨੂੰ 116 ਵੋਟਾਂ ਮਿਲੀਆਂ ਤੇ ਉਨ੍ਹਾਂ 7 ਵੋਟਾਂ ਨਾਲ ਚੋਣ ਜਿੱਤੀ। ਅਕਾਸ਼ਦੀਪ ਨੂੰ ਸਕੱਤਰ, ਬਲਦੀਪ ਕੁਮਾਰ ਨੂੰ ਸੰਯੁਕਤ ਸਕੱਤਰ ਤੇ ਮਨਪ੍ਰੀਤ ਕੌਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਆਕਾਸ਼ਦੀਪ ਅਗਨੀਹੋਤਰੀ ਨੇ 148 ਵੋਟਾਂ ਹਾਸਲ ਕਰ ਕੇ ਸਕੱਤਰ ਦਾ ਅਹੁਦਾ ਜਿੱਤਿਆ। ਉਨ੍ਹਾਂ ਜਸਵਿੰਦਰ ਸਿੰਘ ਨੂੰ 50 ਵੋਟਾਂ ਦੇ ਫਰਕ ਨਾਲ ਹਰਾਇਆ, ਜਿਨ੍ਹਾਂ ਨੂੰ 98 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਬਲਦੀਪ ਕੁਮਾਰ ਨੇ 167 ਵੋਟਾਂ ਹਾਸਲ ਕੀਤੀਆਂ ਤੇ ਬਲਦੇਵ ਰਾਜ ਨੂੰ 93 ਵੋਟਾਂ ਦੇ ਫਰਕ ਨਾਲ ਹਰਾਇਆ। ਬਲਦੇਵ ਰਾਜ ਨੂੰ 74 ਵੋਟਾਂ ਮਿਲੀਆਂ। ਸਹਾਇਕ ਸਕੱਤਰ ਦੇ ਅਹੁਦੇ ਲਈ ਮਨਪ੍ਰੀਤ ਕੌਰ ਨੂੰ 134 ਵੋਟਾਂ ਮਿਲੀਆਂ, ਜਦਕਿ ਪੱਲਵੀ ਨੂੰ 104 ਵੋਟਾਂ ਮਿਲੀਆਂ।