
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਏ ਜੀ ਆਈ ਇਨਫਰਾ ਲਿਮਿਟਿਡ ਨੂੰ ਅੰਤਰਰਾਸ਼ਟਰੀ ਫੋਰਬਸ ਵੱਲੋਂ ਮਾਨਤਾ ਅਤੇ ਸਨਮਾਨ ਮਿਲਿਆ ।

ਸੀਨੀਅਰ ਸਟਾਫ ਰਿਪੋਰਟਰ,ਪੰਜਾਬੀ ਜਾਗਰਣ ਜਲੰਧਰ
ਏ ਜੀ ਆਈ ਇਨਫ੍ਰਾ ਲਿਮਟਿਡ ਨੂੰ ਏਸ਼ੀਆ ਪੈਸਿਫਿਕ ਦੀਆਂ 200 ਅਤੇ ਭਾਰਤ ਦੀਆਂ ਉੱਚ ਕੋਟੀ ਦੀਆਂ 27 ਕੰਪਨੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਏ ਜੀ ਆਈ ਇਨਫ੍ਰਾ ਲਿਮਿਟਿਡ ਲਈ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਫੋਰਬਸ ਨੇ ਇਸਨੂੰ ਏਸ਼ੀਆ ਪੈਸਿਫਿਕ ਖੇਤਰ ਦੀਆਂ 200 ਉੱਤਮ ਕੰਪਨੀਆਂ ਵਿੱਚ ਚੁਣਿਆ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ ਅਮਰੀਕਨ ਡਾਲਰ ਇਕ ਬਿਲੀਅਨ ਤੋਂ ਘੱਟ ਹੈ। ਇਸ ਕਰਕੇ ਏ ਜੀ ਆਈ ਇਨਫਰਾ ਲਿਮਟਿਡ ਲਈ ਇਹ ਉਪਲੱਬਧੀ ਹੋਰ ਵੀ ਵੱਡੇ ਮਾਣ ਦੀ ਗੱਲ ਹੈ।
ਪੰਜਾਬ ਤੋਂ ਸ਼ੁਰੂ ਹੋ ਕੇ ਏ ਜੀ ਆਈ ਇਨਫ੍ਰਾ ਲਿਮਟਿਡ ਨੇ ਰੀਅਲ ਅਸਟੇਟ ਦੇ ਖੇਤਰ ’ਚ ਮਜ਼ਬੂਤ ਪਹਿਚਾਣ ਬਣਾਈ ਹੈ। ਇਸ ਉਪਲਬਧੀ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਦੀ ਦੂਰਦਰਸ਼ੀ ਸੋਚ, ਇਮਾਨਦਾਰੀ, ਮਿਹਨਤ ਅਤੇ ਲਗਾਤਾਰ ਸਮਰਪਣ ਦਾ ਬਹੁਤ ਵੱਡਾ ਯੋਗਦਾਨ ਹੈ। ਕੰਪਨੀ ਆਧੁਨਿਕ ਜੀਵਨ-ਸ਼ੈਲੀ, ਵਧੀਆ ਕੁਆਲਿਟੀ, ਵਾਤਾਵਰਣ, ਖੇਡਾਂ ਅਤੇ ਸਮਾਜ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਪ੍ਰੋਜੈਕਟ ਅਤੇ ਸਹੂਲਤਾਂ ਤਿਆਰ ਕਰ ਰਹੀ ਹੈ। ਅੰਤਰਰਾਸ਼ਟਰੀ ਫੋਰਬਸ ਵੱਲੋਂ ਏਸ਼ੀਆ ਪੈਸਿਫਿਕ ਦੀਆਂ 200 ਕੰਪਨੀਆਂ ਵਿੱਚ ਸਥਾਨ ਮਿਲਣਾ ਸਿਰਫ਼ ਇਕ ਇਨਾਮ ਨਹੀਂ ਹੈ। ਇਹ ਪੂਰੀ ਯਾਤਰਾ, ਮਿਹਨਤ, ਸੋਚ, ਕਾਰਗੁਜ਼ਾਰੀ ਅਤੇ ਭਵਿੱਖ ਪ੍ਰਤੀ ਵਚਨਬੱਧਤਾ ਦੀ ਪਹਿਚਾਣ ਹੈ।