- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਆਈ ਇਨਫਰਾ ਲਿਮਿਟਿਡ ਵੱਲੋਂ ਪਵਿੱਤਰ ਪ੍ਰਭਾਤ ਫੇਰੀ ਦਾ ਆਯੋਜਨ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇਨਫਰਾ ਲਿਮਟਿਡ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਰਵਾਇਤੀ ਪ੍ਰਭਾਤ ਫੇਰੀ ਸਜਾਈ ਗਈ। ਇਸ ਮੌਕੇ ਵਸਨੀਕਾਂ ਤੇ ਹੋਰ ਸ਼ਰਧਾਲੂਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ’ਚ ਹਾਜ਼ਰੀ ਭਰੀ ਤੇ ਵਾਹਿਗੁਰੂ ਜੀ ਅੱਗੇ ਸਾਰੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਹ ਪ੍ਰਭਾਤ ਫੇਰੀ ਏਜੀਆਈ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਮੈਕਸੀਮਾ, ਸਮਾਰਟ ਹੋਮਜ਼ ਤੇ ਜਲੰਧਰ ਹਾਈਟਸ-3 ਦੇ ਵੱਖ-ਵੱਖ ਬਲਾਕਾਂ ’ਚੋਂ ਲੰਘੀ। ਏਜੀਆਈ ਦੇ ਵੱਖ-ਵੱਖ ਰਿਹਾਇਸ਼ੀ ਪ੍ਰੋਜੈਕਟਾਂ ਦੇ ਵੱਡੀ ਗਿਣਤੀ ’ਚ ਵਸਨੀਕਾਂ ਨੇ ਇਸ ’ਚ ਹਿੱਸਾ ਲਿਆ।
ਸਾਰੇ ਇਲਾਕੇ ’ਚ ਗੁਰਬਾਣੀ, ਧਾਰਮਿਕ ਅਰਦਾਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਗੂੰਜ ਸੁਣਾਈ ਦਿੱਤੀ। ਪ੍ਰਭਾਤ ਫੇਰੀ ਰਾਹੀਂ ਵਾਹਿਗੁਰੂ ਜੀ ਨੂੰ ਯਾਦ ਕਰਨ, ਸੱਚ ਦੇ ਰਾਹ ’ਤੇ ਚੱਲਣ, ਨਿਮਰਤਾ ਰੱਖਣ, ਦੂਜਿਆਂ ਨਾਲ ਦਇਆ ਤੇ ਪਿਆਰ ਕਰਨ ਤੇ ਬਿਨਾਂ ਕਿਸੇ ਸੁਆਰਥ ਦੇ ਸੇਵਾ ਕਰਨ ਦਾ ਸੁੰਦਰ ਸੰਦੇਸ਼ ਦਿੱਤਾ ਗਿਆ। ਇਹ ਸਮਾਗਮ ਸਿਰਫ਼ ਇਕ ਧਾਰਮਿਕ ਸਮਾਗਮ ਹੀ ਨਹੀਂ ਸੀ, ਸਗੋਂ ਆਪਸੀ ਪਿਆਰ, ਏਕਤਾ ਤੇ ਭਾਈਚਾਰੇ ਦੀ ਇਕ ਸੁੰਦਰ ਮਿਸਾਲ ਵੀ ਬਣਿਆ। ਪ੍ਰਭਾਤ ਫੇਰੀ ਦੀ ਸਮਾਪਤੀ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ ’ਚ ਹਲਕਾ ਜਲ-ਪਾਣੀ ਛਕਾਇਆ ਗਿਆ। ਸਾਰਾ ਸਮਾਗਮ ਸ਼ਾਂਤੀ ਤੇ ਭਗਤੀ ਭਰੇ ਮਾਹੌਲ ’ਚ ਸੰਪੰਨ ਹੋਇਆ। ਇਸ ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਅਸਲੀ ਖੁਸ਼ੀ ਵਾਹਿਗੁਰੂ ਜੀ ਨੂੰ ਯਾਦ ਕਰਨ, ਮਨੁੱਖਤਾ ਦੀ ਸੇਵਾ ਕਰਨ ਤੇ ਆਪਸੀ ਪਿਆਰ, ਮਿਲਵਰਤਣ ਤੇ ਨਿਮਰਤਾ ਨਾਲ ਜੀਵਨ ਬਤੀਤ ਕਰਨ ’ਚ ਹੈ।