- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਆਈ ਵੱਲੋਂ ਬੁਰਾਈ ’ਤੇ ਨੇਕੀ ਦੀ ਜਿੱਤ ਦੇ ਸੰਦੇਸ਼ ਨਾਲ ਵਿਜੇਦਸ਼ਮੀ ਮਹੋਤਸਵ ਮਨਾਇਆ ਗਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਦੀਆਂ ਰਿਹਾਇਸ਼ੀ ਸੋਸਾਇਟੀਆਂ ਦੇ ਹਜ਼ਾਰਾਂ ਵਸਨੀਕਾਂ ਨੇ ਜਲੰਧਰ ਹਾਈਟਸ-1, 66 ਫੁੱਟ ਰੋਡ, ਜਲੰਧਰ ਦੇ ਟੀ-ਬਲਾਕ ਖੇਡ ਮੈਦਾਨ ’ਚ ਵਿਜੇਦਸ਼ਮੀ ਮਹਾਉਤਸਵ ਮਨਾਇਆ। ਇਹ ਸਮਾਗਮ ਜਲੰਧਰ ਹਾਈਟਸ-1 ਸਥਿਤ ਸ਼ਿਵ ਸ਼ਕਤੀ ਮੰਦਰ ਤੇ ਸ੍ਰੀ ਗੁਰਦੁਆਰਾ ਸਾਹਿਬ ਦੇ ਆਸ਼ੀਰਵਾਦ ਤੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਨੇ ਵਿਜੇਦਸ਼ਮੀ ਦਾ ਸਦੀਵੀ ਸੰਦੇਸ਼ ਦਿੱਤਾ ਕਿ ਹਮੇਸ਼ਾ ਬੁਰਾਈ ’ਤੇ ਨੇਕੀ ਦੀ ਜਿੱਤ ਹੁੰਦੀ ਹੈ। ਸ਼ੁਰੂਆਤ ਸ੍ਰੀ ਵੀਰ ਹਨੂਮਾਨ ਜੀ ਦੀ ਵਾਨਰ ਸੈਨਾ ਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਹੋਈ। ਰਵਾਇਤੀ ਪਹਿਰਾਵੇ ’ਚ ਸਜੇ ਵਾਨਰ ਸੈਨਾ ਦੇ ਮੈਂਬਰਾਂ ਨੇ ਬੈਂਡ ਦੇ ਨਾਲ ਪੂਰੀ ਸੋਸਾਇਟੀ ਦੀ ਪਰਿਕਰਮਾ ਕੀਤੀ। ਹਜ਼ਾਰਾਂ ਵਸਨੀਕ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਖੇਡ ਮੈਦਾਨ ’ਚ ਇਕੱਠੇ ਹੋਏ ਤੇ ਰਵਾਇਤੀ ਰਾਵਣ ਦਹਿਨ ਦੇਖਿਆ।