ਐਡਵੋਕੇਟ ਸਾਂਪਲਾ ਬਣੇ ਸ਼ਾਖਾ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਬੌਧ ਗਯਾ ਮੁਕਤੀ ਅੰਦੋਲਨ ਰਾਸ਼ਟਰੀ ਸੰਮਤੀ ਪੰਜਾਬ ਸ਼ਾਖਾ ਦੇ ਪ੍ਰਧਾਨ ਬਣੇ
Publish Date: Mon, 28 Sep 2026 08:59 PM (IST)
Updated Date: Mon, 28 Sep 2026 09:00 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬੋਧੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਹੁਸਨ ਲਾਲ ਬੌਧ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਡਾ. ਆਕਾਸ਼ ਲਾਮਾ ਜੀ ਜਨਰਲ ਸਕੱਤਰ ਬੋਧ ਗਯਾ ਮੁਕਤੀ ਅੰਦੋਲਨ, ਦਸੰਬਰ 2026 ਚ ਜਨਰਲ ਬੌਡੀ ਦੇ 360 ਡੈਲੀਗੇਟਾਂ ਨਾਲ ਉਚੇਚੇ ਤੌਰ ਤੇ ਪੰਜਾਬ ਆ ਰਹੇ ਹਨ। ਉਨ੍ਹਾਂ ਦਾ ਪੰਜਾਬ ਦੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਭਿਖਸ਼ੂ ਸ਼ੀਲਾ ਨੰਦ ਸੀਤਾਪੁਰ ਯੂਪੀ ਨੇ ਉਪਾਸਕਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਬੋਧ ਗਯਾ ਮੁਕਤੀ ਅੰਦੋਲਨ ਨੂੰ ਸੂਝ-ਬੂਝ ਤੇ ਇਕੱਠੇ ਹੋ ਕੇ ਜਿੱਤਿਆ ਜਾ ਸਕਦਾ ਹੈ। ਇਸ ਮੌਕੇ ਤੇ ਬੌਧ ਗਯਾ ਮੁਕਤੀ ਅੰਦੋਲਨ ਰਾਸ਼ਟਰੀ ਸੰਮਤੀ ਪੰਜਾਬ ਸ਼ਾਖਾ ਦੀ ਚੋਣ ਕੀਤੀ ਗਈ। ਇਸ ਚ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ, ਵਾਈਸ ਪ੍ਰਧਾਨ ਸ਼ਾਮ ਲਾਲ ਜੱਸਲ ਤੇ ਸੁਰੇਸ਼ ਕੁਮਾਰ, ਜਨਰਲ ਸੈਕਟਰੀ ਰਾਜ ਕੁਮਾਰ ਬੌਧ, ਸਹਾਇਕ ਜਨਰਲ ਸੈਕਟਰੀ ਪ੍ਰਿੰਸੀਪਲ ਪਰਮਜੀਤ ਜੱਸਲ, ਕੈਸ਼ੀਅਰ ਚੰਚਲ ਬੌਧ ਨੂੰ ਸਰਬ ਸੰਮਤੀ ਨਾਲ ਨਿਯੁੱਕਤ ਕੀਤਾ ਗਿਆ। ਇਸ ਮੌਕੇ ਤੇ ਭਿਖਸ਼ੂ ਸ਼ੀਲਾ ਨੰਦ, ਹੁਸਨ ਲਾਲ ਬੌਧ, ਚੰਚਲ ਬੌਧ, ਗੁਰਮੀਤ ਸਾਂਪਲਾ, ਰਾਮ ਨਾਥ ਸੁੰਡਾ, ਲਹਿੰਬਰ ਰਾਮ, ਚਮਨ ਸਾਂਪਲਾ, ਰਮੇਸ਼ ਕੁਮਾਰ, ਨਰਿੰਦਰ ਕੁਮਾਰ ਬੌਧ, ਹਰਮੇਸ਼ ਜੱਸਲ, ਪ੍ਰੋਫੈਸਰ ਬਲਵੀਰ, ਐਡਵੋਕੇਟ ਵਾਸੂਦੇਵ, ਲਵ ਕੁਮਾਰ ਬੌਧ, ਸੁਰਜੀਤ ਕੌਰ, ਸੀਤਾ ਕੌਲ, ਰਮੇਸ਼ ਕੌਲ ਫਗਵਾੜਾ, ਸੁਰੇਸ਼ ਕੁਮਾਰ, ਬਨਾਰਸੀ ਦਾਸ, ਰਾਜ ਕੁਮਾਰ ਬੌਧ, ਫਿਰਤੂ ਰਾਮ, ਸ਼ਾਮ ਲਾਲ ਜੱਸਲ, ਮੁੰਨਾ ਲਾਲ ਬੌਧ ਆਦਿ ਹਾਜ਼ਰ ਸਨ।