ਐਡਵੋਕੇਟ ਗਾਬਾ ਅੱਜ ‘ਗੁਰਬਾਣੀ ਵਿਚਾਰ’ ’ਚ ਲੈਣਗੇ ਹਿੱਸਾ
ਐਡਵੋਕੇਟ ਗਾਬਾ ਅੱਜ ‘ਗੁਰਬਾਣੀ ਵਿਚਾਰ’ ਪ੍ਰੋਗਰਾਮ ’ਚ ਹਿੱਸਾ ਲੈਣਗੇ
Publish Date: Thu, 02 Apr 2026 07:33 PM (IST)
Updated Date: Thu, 02 Apr 2026 07:37 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪ੍ਰਸਿੱਧ ਸਮਾਜ ਸੇਵਕ ਤੇ ਸਿੱਖ ਚਿੰਤਕ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਅੱਜ 3 ਅਪ੍ਰੈਲ ਨੂੰ ਸ਼ਾਮ 5:30 ਵਜੇ 873 ਏਐੱਮ ਰੇਡੀਓ ’ਤੇ ਪ੍ਰਸਾਰਿਤ ਹੁੰਦੇ ਆਕਾਸ਼ਵਾਣੀ ਦੇ ‘ਗੁਰਬਾਣੀ ਵਿਚਾਰ’ ਪ੍ਰੋਗਰਾਮ ’ਚ ਗੁਰਬਾਣੀ ਦੇ ਪਵਿੱਤਰ ਸ਼ਬਦ “ਹਰਿ ਹਰਿ ਹਰਿ ਗੁਨ ਗਾਵਹੁ।” ਬਾਰੇ ਆਪਣੇ ਵਿਚਾਰ ਪ੍ਰਗਟ ਕਰਨਗੇ। ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਸਮਾਜ ਸੇਵਾ ਦੇ ਨਾਲ-ਨਾਲ ਸਿੱਖੀ ਪ੍ਰਚਾਰ ’ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਲਈ ਧਾਰਮਿਕ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਦਿੰਦੇ ਹਨ। ਇਸ ਤੋਂ ਇਲਾਵਾ ਉਹ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਬੈਨਰ ਹੇਠ ਸਿੱਖ ਕ੍ਰਿਕਟ ਕਲੱਬ ਦੀ ਸਥਾਪਨਾ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹਨ।