
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਡਵੋਕੇਟ ਰਤਨ ਦੂਆ ਨੂੰ ਮਿਲ ਰਿਹਾ ਵਕੀਲਾਂ ਦਾ ਭਾਰੀ ਸਮਰਥਨ

-ਬਾਰ ਦੀਆਂ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਹਨ ਉਮੀਦਵਾਰ
-ਟਾਕ ਨੂੰ ਮਿਲ ਰਹੇ ਸਮਰਥਨ ਕਾਰਨ ਸਖ਼ਤ ਮੁਕਾਬਲੇ ਦੇ ਆਸਾਰ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਰਤਨ ਦੂਆ ਨੂੰ ਵਕੀਲ ਮੈਂਬਰਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਤੇ ਉਨ੍ਹਾਂ ਦੇ ਸਾਹਮਣੇ ਐਡਵੋਕੇਟ ਤਰਸੇਮ ਸਿੰਘ ਟਾਕ ਨੂੰ ਵੀ ਕਾਫੀ ਵਕੀਲਾਂ ਦਾ ਸਮਰਥਨ ਹੈ ਪਰ ਇਸ ਸਮੇਂ ਪੱਲੜਾ ਐਡਵੋਕੇਟ ਰਤਨ ਦੂਆ ਦਾ ਭਾਰੀ ਨਜ਼ਰ ਆ ਰਿਹਾ ਹੈ ਤੇ ਉਹ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਕਾਫੀ ਮਿਹਨਤ ਕਰ ਰਹੇ ਹਨ। ਇਸੇ ਤਰ੍ਹਾਂ ਐਡਵੋਕੇਟ ਤਰਸੇਮ ਸਿੰਘ ਟਾਕ ਵੀ ਵਕੀਲਾਂ ਨਾਲ ਕਾਫੀ ਤਾਲਮੇਲ ਬਣਾ ਕੇ ਕੰਮ ਕਰ ਰਹੇ ਹਨ ਤੇ ਉਮੀਦ ਹੈ ਇਨ੍ਹਾਂ ਦੋਵਾਂ ’ਚ ਵੀ ਸਖ਼ਤ ਮੁਕਾਬਲਾ ਹੋ ਸਕਦਾ ਹੈ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਵੀ ਐਡਵੋਕੇਟ ਅਮਰਿੰਦਰ ਸਿੰਘ ਥਿੰਦ ਤੇ ਐਡਵੋਕੇਟ ਰਾਕੇਸ਼ ਧੀਰ ਨੂੰ ਵੀ ਕਾਫੀ ਸਮਰਥਨ ਮਿਲ ਰਿਹਾ ਹੈ ਤੇ ਇਨ੍ਹਾਂ ਦੋਵਾਂ ’ਚ ਵੀ ਕਾਫੀ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਦੋਵਾਂ ਲੜਕੀਆਂ ’ਚ ਕਾਫੀ ਸਖ਼ਤ ਮੁਕਾਬਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।