- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਮਪੁਰ ਵਿਖੇ ਸ਼ੋਭਾਯਤਰਾ ਦੇ ਰੂਪ ਵਿੱਚ ਸਜੀ ਰਾਮ ਬਰਾਤ - ਸੀਤਾ ਸਵੇਂਬਰ ਦਾ ਵੀ ਹੋਇਆ ਆਯੋਜਨ

ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਦੁਸਹਿਰਾ ਮੌਕੇ ਆਦਮਪੁਰ ਵਿਖੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਦਵਿੰਦਰ ਸੂਰੀ ਦੀ ਅਗਵਾਈ ਹੇਠ ਦੂਜੇ ਪੜਾਅ ’ਚ ਪ੍ਰਭੂ ਰਾਮ ਜੀ ਦੇ ਵਿਆਹ ਦਾ ਪ੍ਰਬੰਧ ਸਥਾਨਕ ਬੱਸ ਸਟੈਂਡ ਆਦਮਪੁਰ ’ਚ ਹੋਇਆ। ਇਸ ਮੌਕੇ ਪਹਿਲਾਂ ਸ਼ੋਭਾ ਯਾਤਰਾ ਸਥਾਨਕ ਸ਼੍ਰੀ ਹਨੂਮਾਨ ਮੰਦਿਰ ਮੇਨ ਬਾਜ਼ਾਰ ਤੇ ਸ਼੍ਰੀ ਰਾਮ ਜੀ ਜੈਕਾਰਿਆਂ ਨਾਲ ਆਰੰਭ ਹੋ ਕੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ, ਕਾਲਰੀਆ ਮੁਹੱਲਾ, ਰੇਲਵੇ ਰੋਡ ਹੁੰਦੇ ਹੋਏ ਦੇਰ ਸ਼ਾਮ ਬੱਸ ਸਟੈਂਡ ਆਦਮਪੁਰ ਪਹੁੰਚੀ। ਇਥੇ ਮਾਤਾ ਸੀਤਾ ਸਵੰਬਰ ਦਾ ਸਮਾਗਮ ਯਾਦਗਾਰੀ ਰਿਹਾ। ਇਸ ਮੌਕੇ ਪਹੁੰਚੇ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਦੁਸਹਿਰਾ ਕਮੇਟੀ ਦੇ ਚੇਅਰਮੈਨ ਲਾਲਾ ਸਤ ਪਾਲ ਬਜਾਜ, ਰਾਜ ਕੁਮਾਰ ਪਾਲ,ਵਿਸ਼ਾਲ ਵਰਮਾ, ਗੁਰਮੁਖ ਸਿੰਘ ਸੂਰੀ ਪ੍ਰਭੂ ਰਾਮ ਜੀ ਦੇ ਵਿਆਹ ਦੀ ਵਧਾਈ ਦਿੱਤੀ। ਪ੍ਰਧਾਨ ਦਵਿੰਦਰ ਸਿੰਘ ਸੂਰੀ ਨੇ ਕਿਹਾ ਕਿ ਭਗਵਾਨ ਰਾਮ ਜੀ ਦੇ ਆਸ਼ੀਰਵਾਦ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਨ। ਇਸ ਮੌਕੇ ਦੁਸਹਿਰਾ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਬਾਂਸਲ, ਰਾਕੇਸ਼ ਅਗਰਵਾਲ, ਪ੍ਰਧਾਨ ਵਿਕਰਮ ਟੰਡਨ, ਵਿਨੋਦ ਕੁਮਾਰ, ਸੁਸ਼ੀਲ ਡੋਗਰਾ, ਹਨੀ ਭੱਟੀ, ਨਰਿੰਦਰ ਕੁੱਕੂ, ਸੁਰੇਸ਼ ਠਕਰਾਲ, ਫਤਹਿਜੀਤ ਸਿੰਘ ਲਾਡੀ, ਸੁਦਾਮਾ ਭਗਤ, ਪੰਡਿਤ ਦੁਲੀ ਚੰਦ, ਜਗਦੀਸ਼ ਵਾਸੁਦੇਵ, ਜੈਮਿਨੀ ਜੱਗੀ, ਰਜਤ ਦੁੱਗਲ, ਰਾਜਾ ਡਰੋਲੀ, ਮਨਜੀਤ ਸਿੰਘ, ਸਤਵਿੰਦਰ ਅਰੋੜਾ ਤੇ ਪਰਵੀਨ ਕੁਮਾਰ ਹਾਜ਼ਰ ਸਨ।