ਐਡਹਾਕ ਕਮੇਟੀ ਦੇ ਚੇਅਰਮੈਨ ਨੇ ਲਾਏ ਗੜਬੜੀ ਦੇ ਦੋਸ਼
ਸੁਪਰ ਸੱਕਸ਼ਨ ਦਾ ਕੋੋਈ ਕੰਮ ਸਹੀ ਨਾ ਹੋਣ ਦੀ ਸ਼ਿਕਾਇਤ ਕੀਤੀ ਕੌਂਸਲਰ ਪ੍ਰਵੀਨ ਵਾਸਨ ਨੇ
Publish Date: Wed, 01 Apr 2026 08:07 PM (IST)
Updated Date: Wed, 01 Apr 2026 08:10 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਸੁਪਰ ਸਕੱਸ਼ਨ ਮਸ਼ੀਨ ਰਾਹੀਂ ਸੀਵਰੇਜ ਦੀ ਸਹੀ ਸਫਾਈ ਨਾ ਹੋਣ ਤੇ ਉਸ ’ਚ ਗੜਬੜ ਹੋਣ ਸਬੰਧੀ ਐਡਹਾਕ ਕਮੇਟੀ ਦੀ ਚੇਅਰਪਰਸਨ ਪਰਵੀਨ ਵਾਸਨ ਨੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਠੇਕੇਦਾਰ ਨੂੰ ਕੰਮ ਕਰਨ ਦਾ ਪ੍ਰਮਾਣ ਪੱਤਰ ਲਏ ਬਿਨਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਭੁਗਤਾਨ ਹੋ ਰਿਹਾ ਹੈ ਕਿਉਂਕਿ ਉਕਤ ਸ਼ਿਕਾਇਤ ਉਨ੍ਹਾਂ ਨੇ ਨਿਗਮ ਦਫਤਰ ਵੀ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪੱਤਰ ’ਚ ਇਸ ਮਾਮਲੇ ਦੀ ਵਿਜੀਲੈਂਸ ਦੀ ਜਾਂਚ ਕਰਵਾਉਣ ਲਈ ਸ਼ਿਕਾਇਤ ਕਰਨ ਦੀ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਉਕਤ ਪੱਤਰ ਦੀ ਕਾਪੀ ਮੁੱਖ ਮੰਤਰੀ, ਮੁੱਖ ਸਕੱਤਰ ਸਥਾਨਕ ਸਰਕਾਰਾਂ ਮੰਤਰੀ ਤੇ ਵਿਜੀਲੈਂਸ ਦਫਤਰ ਨੂੰ ਭੇਜੀ ਹੈ।