ਧਾਰਮਿਕ ਅਸਥਾਨ ਦੀ ਬੇਅਦਬੀ ਵਰਗੀ ਹਰਕਤ ਬਰਦਾਸ਼ਤ ਨਹੀਂ, ਗੁਰਦੁਆਰਾ ਕਮੇਟੀ ਤੇ ਪੰਚਾਇਤ ਦਾ ਸਖ਼ਤ ਫ਼ੈਸਲਾ ਇਤਿਹਾਸਿਕ ਪਿੰਡ ਮੌ ਸਾਹਿਬ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਦੀ ਬਾਹਰੀ ਦੀਵਾਰ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਸ਼ਰੇਆਮ ਕੂੜਾ-ਕਰਕਟ ਸੁੱਟੇ ਜਾਣ ਦਾ ਮਾਮਲਾ ਦਿਨ-ਬ-ਦਿਨ ਵੱਧਦਾ ਨਜ਼ਰ ਆ ਰਿਹਾ ਹੈ। ਧਾਰਮਿਕ ਸਥਾਨ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਢਾਹ ਲਾਉਂਦੀ ਇਸ ਗੰਭੀਰ ਸਮੱਸਿਆ ਕਾਰਨ ਜਿੱਥੇ ਆਸ-ਪਾਸ ਭਾਰੀ ਬਦਬੂ ਫੈਲ ਰਹੀ ਹੈ, ਉੱਥੇ ਹੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਅਤੇ ਧਾਰਮਿਕ ਪ੍ਰੇਮੀਆਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਭਖਦੇ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਪ੍ਰਮ
Publish Date: Tue, 01 Sep 2026 11:32 AM (IST)
Updated Date: Tue, 01 Sep 2026 11:34 AM (IST)
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ - ਇਤਿਹਾਸਿਕ ਪਿੰਡ ਮੌ ਸਾਹਿਬ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਦੀ ਬਾਹਰੀ ਦੀਵਾਰ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਸ਼ਰੇਆਮ ਕੂੜਾ-ਕਰਕਟ ਸੁੱਟੇ ਜਾਣ ਦਾ ਮਾਮਲਾ ਦਿਨ-ਬ-ਦਿਨ ਵੱਧਦਾ ਨਜ਼ਰ ਆ ਰਿਹਾ ਹੈ। ਧਾਰਮਿਕ ਸਥਾਨ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਢਾਹ ਲਾਉਂਦੀ ਇਸ ਗੰਭੀਰ ਸਮੱਸਿਆ ਕਾਰਨ ਜਿੱਥੇ ਆਸ-ਪਾਸ ਭਾਰੀ ਬਦਬੂ ਫੈਲ ਰਹੀ ਹੈ, ਉੱਥੇ ਹੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਅਤੇ ਧਾਰਮਿਕ ਪ੍ਰੇਮੀਆਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਭਖਦੇ ਮਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪਿੰਡ ਦੀ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਇੱਕ ਅਹਿਮ ਬੈਠਕ ਹੋਈ।
ਬੈਠਕ ਦੌਰਾਨ ਸਮੂਹ ਆਗੂਆਂ ਨੇ ਇਕਜੁੱਟ ਹੋ ਕੇ ਆਖਿਆ ਕਿ ਇਤਿਹਾਸਿਕ ਧਾਰਮਿਕ ਸਥਾਨ ਦੀ ਪਵਿੱਤਰਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਮਨ ਸਿੰਘ, ਪਿੰਡ ਦੇ ਸਰਪੰਚ ਉਮਰਜੀਤ ਸਿੰਘ ਮੌ ਸਾਹਿਬ ਅਤੇ ਬਲਾਕ ਸੰਮਤੀ ਮੈਂਬਰ ਨਵਦੀਪ ਸਿੰਘ ਨੇ ਸਾਂਝੇ ਤੌਰ 'ਤੇ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆ ਦਾ ਅਗਲੇ 3 ਦਿਨਾਂ ਦੇ ਅੰਦਰ-ਅੰਦਰ ਮੁਕਮੰਲ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ 3 ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦੀ ਦੀਵਾਰ ਨਾਲੋਂ ਸਾਰਾ ਕੂੜਾ-ਕਰਕਟ ਚੁੱਕਵਾਇਆ ਜਾਵੇਗਾ।
ਇਸ ਸਮੱਸਿਆ ਦਾ ਜਾਇਜ਼ਾ ਲੈਣ ਸਮੇਂ ਪਰਮਜੀਤ ਸਿੰਘ, ਰਵੀ ਭੌਰਾ, ਸਤਨਾਮ, ਪਵਨ ਕੁਮਾਰ, ਸੁੱਚਾ ਵਾਲੀਆਂ, ਜੀਵਨ ਰਾਵਾਂ ਅਤੇ ਸ਼ਨੀ ਕੁਮਾਰ ਜੱਖੂ ਆਦਿ ਸਥਾਨਕ ਆਗੂ ਵੀ ਉਚੇਚੇ ਤੌਰ 'ਤੇ ਮੌਜੂਦ ਸਨ। ਪ੍ਰਬੰਧਕਾਂ ਅਤੇ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਗੰਦਗੀ ਪਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 3 ਦਿਨਾਂ ਬਾਅਦ ਵੀ ਕਿਸੇ ਨੇ ਇੱਥੇ ਕੂੜਾ ਸੁੱਟਿਆ ਤਾਂ ਉਸ ਵਿਰੁੱਧ ਪੰਚਾਇਤੀ ਤੇ ਕਾਨੂੰਨੀ ਪੱਧਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਦੇ ਘਰਾਂ ਦੇ ਕੂੜੇ ਲਈ ਪੰਚਾਇਤ ਵੱਲੋਂ ਜਲਦ ਇੱਕ ਅਲੱਗ ਢੁਕਵੀਂ ਥਾਂ ਨਿਸ਼ਚਿਤ ਕੀਤੀ ਜਾਵੇਗੀ ਤਾਂ ਜੋ ਧਾਰਮਿਕ ਸਥਾਨ ਦੀ ਸੁੰਦਰਤਾ ਤੇ ਪਵਿੱਤਰਤਾ ਨੂੰ ਹਮੇਸ਼ਾ ਕਾਇਮ ਰੱਖਿਆ ਜਾ ਸਕੇ।