- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
24 ਦਿਨ ਪਹਿਲਾਂ ਖਰੀਦੀ ਗਈ ਐਕਟਿਵਾ ਹੋਈ ਖਰਾਬ ਗਾਹਕ ਨੇ ਸ਼ੋਅਰੂਮ ਦੇ ਬਾਹਰ ਲਗਾਏ ਪੋਸਟਰ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਫੁੱਟਬਾਲ ਚੌਕ ’ਚ ਇਕ ਗਾਹਕ ਤੇ ਸ਼ੋਅਰੂਮ ਪ੍ਰਬੰਧਕਾਂ ਵਿਚਕਾਰ ਨਵੇਂ ਸਕੂਟਰ ’ਚ ਵਾਰ-ਵਾਰ ਹੋਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਝਗੜਾ ਹੋ ਗਿਆ। ਲਗਭਗ 24 ਦਿਨ ਪਹਿਲਾਂ ਖਰੀਦਿਆ ਗਿਆ ਸਕੂਟਰ ਸੜਕ 'ਤੇ ਚੱਲਦੇ ਸਮੇਂ ਵਾਰ ਵਾਰ ਰੁਕਣ ਲੱਗ ਪਿਆ। ਗਾਹਕ ਦਾ ਦੋਸ਼ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਉਸਨੂੰ ਕੋਈ ਤਸੱਲੀਬਖਸ਼ ਹੱਲ ਨਹੀਂ ਮਿਲਿਆ। ਉਸਨੇ ਸ਼ੋਅਰੂਮ ਦੇ ਬਾਹਰ ਸਕੂਟਰ ’ਤੇ ਪੋਸਟਰ ਚਿਪਕਾ ਕੇ ਵਿਰੋਧ ਦਰਜ ਕਰਵਾਇਆ। ਦੀਪਕ ਵਾਸੀ ਸੈਂਟਰਲ ਟਾਊਨ ਅਨੁਸਾਰ ਉਹ ਨਵਾਂ ਸਕੂਟਰ ਖਰੀਦਣ ਤੋਂ ਬਾਅਦ ਤੇਲ ਦੀ ਟੈਂਕੀ ਭਰਵਾ ਨੰਗਲ ਵੱਲ ਜਾ ਰਿਹਾ ਸੀ। ਰਸਤੇ ’ਚ ਸਕੂਟਰ ਅਚਾਨਕ ਵਾਰ-ਵਾਰ ਰੁਕਣਾ ਸ਼ੁਰੂ ਹੋ ਗਿਆ। ਹਾਈਵੇ 'ਤੇ ਵਾਹਨ ਦੇ ਖਰਾਬ ਹੋਣ ਕਾਰਨ ਉਹ ਇਕ ਹਾਦਸੇ ਤੋਂ ਵਾਲ-ਵਾਲ ਬਚ ਗਿਆ। ਉਹ ਇਸ ਮੁੱਦੇ ਨੂੰ ਲੈ ਕੇ ਸ਼ੋਅਰੂਮ ਕੋਲ ਪਹੁੰਚਿਆ ਪਰ ਕੋਈ ਢੁਕਵਾਂ ਹੱਲ ਨਹੀਂ ਮਿਲਿਆ।
ਉਸ ਨੇ ਦੋਸ਼ ਲਾਇਆ ਕਿ ਸ਼ੋਅਰੂਮ ਦੇ ਸਟਾਫ ਨੇ ਉਸਨੂੰ ਪਹਿਲੇ ਦੋ ਮਹੀਨਿਆਂ ਲਈ ਸਿਰਫ 200 ਰੁਪਏ ਦਾ ਪੈਟਰੋਲ ਭਰਨ ਦੀ ਸਲਾਹ ਦਿੱਤੀ ਸੀ। ਇਸ ਸਲਾਹ 'ਤੇ ਸਵਾਲ ਉਠਾਉਂਦੇ ਹੋਏ ਉਸਨੇ ਪੁੱਛਿਆ ਕਿ ਲੰਬੇ ਸਫ਼ਰ ਦੌਰਾਨ ਲਈ ਵਾਰ-ਵਾਰ ਰੁਕਣਾ ਪਵੇਗਾ। ਰੋਸ ਵਜੋਂ ਦੀਪਕ ਨੇ ਸ਼ੋਅਰੂਮ ਦੇ ਬਾਹਰ ਖੜ੍ਹੇ ਸਕਟੂਰ 'ਤੇ ਪੋਸਟਰ ਚਿਪਕਾਏ। ਇਨ੍ਹਾਂ ਪੋਸਟਰਾਂ ਰਾਹੀ ਉਸਨੇ ਦੂਜੇ ਗਾਹਕਾਂ ਨੂੰ ਟੈਂਕ ਨੂੰ ਪੂਰੀ ਤਰ੍ਹਾਂ ਨਾ ਭਰਨ ਜਾਂ 200 ਰੁਪਏ ਤੋਂ ਵੱਧ ਦਾ ਪੈਟਰੋਲ ਨਾ ਖਰੀਦਣ ਦੀ ਅਪੀਲ ਕੀਤੀ। ਉਸਨੇ ਬਦਲਵੇਂ ਸਕਟੂਰ ਦੀ ਵੀ ਮੰਗ ਕੀਤੀ। ਸ਼ੋਅਰੂਮ ਸੁਪਰਵਾਈਜ਼ਰ ਨੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਸਵੇਰੇ ਸ਼ੋਅਰੂਮ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ ’ਚ ਗਾਹਕ ਸਰਵਿਸਿੰਗ ਲਈ ਪੁੱਜੇ ਸਨ। ਦੀਪਕ ਦਾ ਸਕਟੂਰ ਵੀ ਕਤਾਰ ’ਚ ਸੀ। ਗਾਹਕ ਸਰਵਿਸ ਜਲਦੀ ਕਰਵਾਉਣ ਦੀ ਇੱਛਾ ਤੋਂ ਪਰੇਸ਼ਾਨ ਸੀ, ਜਿਸ ਕਾਰਨ ਵਿਵਾਦ ਹੋਇਆ। ਗਾਹਕਾਂ ਨੂੰ 200 ਤੋਂ ਵੱਧ ਮੁੱਲ ਦਾ ਪੈਟਰੋਲ ਭਰਨ ਤੋਂ ਰੋਕਿਆ ਗਿਆ ਹੈ। ਟੈਂਕ ਨੂੰ ਪੂਰੀ ਤਰ੍ਹਾਂ ਭਰਨ ਨਾਲ ਗੈਸ ਜਮ੍ਹਾਂ ਹੋ ਸਕਦੀ ਹੈ, ਜਿਸ ਨਾਲ ਵਾਹਨ ’ਚ ਤਕਨੀਕੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।