ਚੋਰੀ ਦੇ ਮਾਮਲੇ ’ਚ ਨਾਮਜਦ ਮੁਲਜ਼ਮ ਗ੍ਰਿਫਤਾਰ ਥਾਣਾ ਨੰਬਰ ਚਾਰ ਦੀ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਨਾਮਜਦ ਮੁਲਜਮ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ’ਚੋਂ ਚੋਰੀ ਦੀਆਂ ਦੋ ਐਕਟਿਵਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਕਾਬੂ ਕੀਤਾ ਸੀ।
Publish Date: Sat, 25 Jul 2026 08:59 PM (IST)
Updated Date: Sat, 25 Jul 2026 09:01 PM (IST)
--ਦੋ ਐਕਟਿਵਾ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਚਾਰ ਦੀ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਨਾਮਜਦ ਮੁਲਜਮ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ’ਚੋਂ ਚੋਰੀ ਦੀਆਂ ਦੋ ਐਕਟਿਵਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਕਾਬੂ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਰਾਜੇਸ਼ ਠਾਕੁਰ ਨੇ ਦੱਸਿਆ ਕਿ ਥਾਣਾ ਨੰਬਰ ਚਾਰ ਦੇ ਮੁਖੀ ਸਬ ਇੰਸਪੈਕਟਰ ਅਜਮੇਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਜਸਵਿੰਦਰ ਸਿੰਘ ਨੇ ਭਗਵਾਨ ਵਾਲਮੀਕਿ ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਆਕਾਸ਼ ਤੇ ਹਰਮਨਦੀਪ ਜੋ ਕਿ ਵਾਹਨ ਚੋਰੀ ਕਰਨ ਦੇ ਆਦੀ ਹਨ ਇਸ ਵੇਲੇ ਚੋਰੀ ਦੀ ਐਕਟਿਵਾ ਵੇਚਣ ਦੀ ਤਾਕ ’ਚ ਸਿੱਕਾ ਚੌਕ ਲਾਗੇ ਘੁੰਮ ਰਹੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਸਿੱਕਾ ਚੌਕ ਲਾਗੇ ਨਾਕਾਬੰਦੀ ਕਰਕੇ ਦੋਵਾਂ ਨੂੰ ਚੋਰੀ ਦੀਆਂ ਤਿੰਨ ਐਕਟਿਵਾ ਸਮੇਤ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ’ਚ ਮਨੀਸ਼ ਵਾਸੀ ਕਬੀਰ ਨਗਰ ਦਾ ਨਾਮ ਸਾਹਮਣੇ ਆਇਆ ਸੀ, ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਸ਼ਨਿਚਰਵਾਰ ਪੁਲਿਸ ਨੇ ਇਸ ਮਾਮਲੇ ’ਚ ਮਨੀਸ਼ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ ਦੋ ਹੋਰ ਐਕਟਿਵਾ ਬਰਾਮਦ ਕੀਤੀਆਂ ਹਨ। ਏਸੀਪੀ ਨੇ ਦੱਸਿਆ ਕੀ ਮੁਲਜਮ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਮੀਦ ਹੈ ਕਿ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣਗੇ।