- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੂਟੀ ਨਾਲ ਨੱਕੋ-ਨੱਕ ਭਰਿਆ ਕੰਦੋਲਾ ਕਲਾਂ ਦਾ ਛੱਪੜ, ਪਿੰਡ ਵਾਸੀ ਪਰੇਸ਼ਾਨ

-ਪਿੰਡ ਦੇ ਚਾਰੇ ਛੱਪੜਾਂ ਦੀ ਹਾਲਤ ਬਦਤਰ
-ਗੰਦਗੀ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਤਰਾ
ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਬਲਾਕ ਨੂਰਮਹਿਲ ਅਧੀਨ ਪੈਂਦੇ ਪਿੰਡ ਕੰਦੋਲਾ ਕਲਾਂ ’ਚ ਛੱਪੜਾਂ ’ਚ ਗੰਦਗੀ ਦੀ ਭਰਮਾਰ ਹੈ। ਬਾਕੀ ਦੇ ਚਾਰੇ ਛੱਪੜਾਂ ਦੇ ਵੀ ਇਹੋ ਅਜਿਹੇ ਹਨ। ਪੰਚਾਇਤ ਮੈਂਬਰ ਗਨੀ ਰਾਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੱਪੜ ਲੰਬੇ ਸਮੇਂ ਤੋਂ ਸਫ਼ਾਈ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕੁੱਲ ਚਾਰ ਛੱਪੜ ਹਨ ਤੇ ਚਾਰੇ ਹੀ ਸਫ਼ਾਈ ਤੇ ਸੰਭਾਲ ਦੀ ਘਾਟ ਕਾਰਨ ਮਾੜੀ ਹਾਲਤ ’ਚ ਹਨ। ਛੱਪੜਾਂ ’ਚ ਬੂਟੀ, ਗਾਰ ਤੇ ਗੰਦਗੀ ਇਕੱਠੀ ਹੋਣ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੱਪੜਾਂ ਦੀ ਸਫ਼ਾਈ ਸਿਰਫ਼ ਸੁੰਦਰਤਾ ਦਾ ਮਾਮਲਾ ਨਹੀਂ, ਸਗੋਂ ਪਿੰਡ ਦੇ ਪਾਣੀ ਦੇ ਨਿਕਾਸ ਤੇ ਸਫ਼ਾਈ ਪ੍ਰਬੰਧ ਨਾਲ ਵੀ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਪੰਚਾਇਤ ਮੈਂਬਰ ਗਨੀ ਰਾਮ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਕੰਦੋਲਾ ਕਲਾਂ ਦੇ ਚਾਰੇ ਛੱਪੜਾਂ ਦੀ ਮੌਕੇ ’ਤੇ ਜਾਂਚ ਕਰਵਾ ਕੇ ਤੁਰੰਤ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਸਰਪੰਚ ਦੇ ਵਿਦੇਸ਼ ਜਾਣ ਕਾਰਨ ਪਿੰਡ ’ਚ ਕਈ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੰਚਾਇਤੀ ਕੰਮਾਂ ਨੂੰ ਨਿਯਮਾਂ ਅਨੁਸਾਰ ਚਲਾਇਆ ਜਾਵੇ। ਇਸ ਮੌਕੇ ਗਨੀ ਰਾਮ ਮੈਬਰ ਪੰਚਾਇਤ, ਬੱਗਾ, ਲਾਡੀ ਸਹੋਤਾ, ਗੀਰੀ, ਸੋਨੀ, ਬਲਜੀਤ ਸੋਨੂ, ਗੁਰਿੰਜਦਰ ਤੇ ਰਿੰਕੂ ਆਦਿ ਹਾਜ਼ਰ ਸਨ।