- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿੰਮੂਵਾਲ ਮਾਹਲਾਂ ਦੀ ਛਿੰਝ ’ਚ ਅਭਿਨਾਇਕ ਯੂਪੀ ਨੇ ਜਲਾਲ ਇਰਾਨੀ ਨੂੰ ਹਰਾਇਆ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਗ੍ਰਾਮ ਪੰਚਾਇਤ ਤੇ ਛਿੰਝ ਕਮੇਟੀ ਪਿੰਡ ਮਹਿੰਮੂਵਾਲ ਮਾਹਲਾਂ ਵੱਲੋਂ ਪੀਰ ਬਾਬਾ ਲੱਖ ਦਾਤਾ ਜੀ ਦੀ ਯਾਦ ’ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਹੋਈਆਂ ਰੋਮਾਂਚਕ ਕੁਸ਼ਤੀਆਂ ’ਚ ਪ੍ਰਸਿੱਧ ਪਹਿਲਵਾਨ ਅਭਿਨਾਇਕ ਯੂਪੀ ਨੇ ਜਲਾਲ ਇਰਾਨੀ ਨੂੰ ਚਿੱਤ ਕਰਕੇ ਛਿੰਝ ਦਾ ਪਟਕਾ ਆਪਣੇ ਨਾਮ ਕੀਤਾ। ਦੂਜੇ ਨੰਬਰ ਦੀ ਕੁਸ਼ਤੀ ’ਚ ਪਹਿਲਵਾਨ ਅਸ਼ੋਕ ਨੇ ਧੋਬੀ ਪਟਕਾ ਮਾਰ ਕੇ ਜਿੱਤ ਹਾਸਲ ਕੀਤੀ, ਜਦਕਿ ਤੀਜੇ ਨੰਬਰ ਦੀ ਕੁਸ਼ਤੀ ’ਚ ਸ਼ਰੀਫ਼ ਨਵਾਂ ਪਿੰਡ ਅਕਾਲੀਆਂ ਤੇ ਬੌਬੀ ਕਾਲਾ ਸੰਘਿਆ ਬਰਾਬਰ ਰਹੇ। ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ’ਚ ‘ਵੇਵ ਆਫ਼ ਪਲੈਂਟੀ ਨਿਊਜ਼ੀਲੈਂਡ’ ਦੀ ਟੀਮ ਨੇ ਰਹੀਮਪੁਰ ਹੈਲਰਾਂ ਕਲੱਬ ਦੀ ਟੀਮ ਨੂੰ ਫਸਵੇਂ ਮੁਕਾਬਲੇ ’ਚ ਹਰਾ ਕੇ ਜਿੱਤ ਦਰਜ ਕੀਤੀ। ਖੇਡ ਮੇਲੇ ਦੀ ਸ਼ੁਰੂਆਤ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਕੁਸ਼ਤੀਆਂ ਦੀ ਆਰੰਭਤਾ ਕਰਵਾ ਕੇ ਕੀਤੀ ਗਈ।ਇਨਾਮ ਵੰਡ ਸਮਾਗਮ ਦੌਰਾਨ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਪਹਿਲਵਾਨ ਲਹਿੰਬਰ ਸ਼ਾਹਕੋਟ, ਪਹਿਲਵਾਨ ਮਜੀਦਾ, ਪਹਿਲਵਾਨ ਅਜੈਪਾਲ ਸਿੰਘ ਮੁਰੀਦਵਾਲ ਸਮੇਤ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤਿਆਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਟੂਰਨਾਮੈਂਟ ਦੌਰਾਨ ਕਬੱਡੀ ਕੁਮੈਂਟੇਟਰ ਅਮਨ ਲੋਪੋ ਤੇ ਅੰਮ੍ਰਿਤ ਧੱਲੇਕੇ, ਜਦਕਿ ਛਿੰਝ ਦੇ ਕੁਮੈਂਟੇਟਰ ਮੰਗਾ ਅਲੀਵਾਲ ਨੇ ਸ਼ਾਨਦਾਰ ਕੁਮੈਂਟਰੀ ਰਾਹੀਂ ਖੇਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਖੇਡ ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮੇਲੇ ਦੇ ਮੁੱਖ ਪ੍ਰਬੰਧਕ ਸਰਪੰਚ ਸਰਵਣ ਰਾਮ, ਨੰਬਰਦਾਰ ਬਲਵਿੰਦਰ ਸਿੰਘ ਮਾਹਲ, ਸਾਬਕਾ ਸਰਪੰਚ ਫ਼ਕੀਰ ਸਿੰਘ, ਹਰਜੀਤ ਸਿੰਘ ਪੰਚ, ਬਲਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਗੁਰਦੇਵ ਸਿੰਘ, ਜਸਵੰਤ ਸਿੰਘ ਯੂਕੇ, ਬਾਲ ਕ੍ਰਿਸ਼ਨ, ਗੁਰਮੇਲ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧੰਜਲ, ਕੁਲਦੀਪ ਸਿੰਘ ਸੰਘਾ, ਸੰਤੋਖ ਸਿੰਘ, ਮਨਜਿੰਦਰ ਸਿੰਘ, ਬਿੱਕਰ ਸਿੰਘ, ਰਮੇਸ਼ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਸਰਬਜੀਤ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ ਟਾਹਲੀ, ਜਗਰੂਪ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਭਜਨ ਸਿੰਘ, ਸਰਬਣ ਸਿੰਘ, ਅਕਾਸ਼ ਪਹਿਲਵਾਨ, ਪੱਪੂ ਪਹਿਲਵਾਨ, ਚਰਨਜੀਤ ਬਾਬਾ, ਜੁਗਿੰਦਰ ਸਿੰਘ, ਚਰਨਜੀਤ ਸਿੰਘ, ਰਜਨੀਸ਼ ਕੁਮਾਰ, ਸੰਨੀ ਸੰਗਰ, ਕੀਰਤਨ ਸੰਗਰ, ਜਤਿੰਦਰ, ਬਲਕਾਰ ਫੌਜੀ, ਗੋਲਡੀ, ਤੇਜਪਾਲ, ਸ਼ੇਰਾ, ਅਮਨਾ, ਮਨਪ੍ਰੀਤ, ਹਰਤੇਜ ਮਾਹਲ, ਕੁਲਦੀਪ, ਰਾਜਨ ਹਰਮਨ, ਗੁਰਪ੍ਰੀਤ ਢੋਲੀ ਤੇ ਧੰਨਾ ਢੋਲੀ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।