ਆੜ੍ਹਤੀਆਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਸੰਭਾਵਨਾ ਦਰਸਾਈ
ਆੜਤੀਆ ਐਸੋਸੀਏਸ਼ਨ ਫਿਲੌਰ ਨੇ ਅਣਮਿੱਥੇ ਸਮੇ ਦੀ ਹੜਤਾਲ ਦੀ ਸੰਭਾਵਨਾ ਦਰਸਾਈ
Publish Date: Tue, 31 Mar 2026 08:56 PM (IST)
Updated Date: Wed, 01 Apr 2026 04:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਕਣਕ ਖਰੀਦ ਮੰਡੀਆਂ ’ਚ ਕੱਲ ਤੋਂ ਸ਼ੁਰੂ ਹੋਣ ਵਾਲੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਹੂਜਾ ਨੇ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਣਕ ਦਾ ਭਾਅ ਵਧਾਉਣ ਤੋਂ ਇਨਕਾਰ ਕੀਤਾ ਹੈ ਤੇ ਈਪੀਐੱਫ ਦੀ ਕੀਤੀ ਕਟੌਤੀ ਵਾਪਸ ਨਹੀਂ ਕੀਤੀ, ਜਿਸ ਕਾਰਨ ਆੜ੍ਹਤੀਆਂ ਨੂੰ ਜਬਰਦਸਤ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਲਸ਼ਨ ਕੁਮਾਰ ਅਹੂਜਾ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਸਰਕਾਰ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਮਾਰਕੀਟ ਕਮੇਟੀ ਫਿਲੌਰ ਦੇ ਅਧੀਨ ਮੰਡੀਆਂ ਲਸਾੜਾ, ਤੇਹਿੰਗ, ਅੱਪਰਾ ਤੇ ਮਠੁੱਡਾ ਖੁਰਦ ਦੇ ਆੜ੍ਹਤੀ ਹੜਤਾਲ ਤੇ ਰਹਿਣਗੇ। ਇਸ ਮੌਕੇ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ, ਪੰਮਾ ਆੜ੍ਹਤੀਆ, ਸੰਦੇਸ਼ ਗੁਪਤਾ, ਰਵੀ ਕਾਂਤ ਗੁਪਤਾ, ਪ੍ਰਦੀਪ ਵਸੰਦਰਾਏ, ਸੰਜੀਵ ਬਾਂਸਲ ਤੇ ਹੋਰ ਮੰਡੀਆਂ ਦੇ ਆੜ੍ਹਤੀ ਵੀ ਹਾਜ਼ਰ ਸਨ।