- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 51 ’ਚ ‘ਆਪ’ ਦੀ ਸਰਗਰਮੀ ਤੇਜ਼, ਬੂਥ ਕਮੇਟੀਆਂ ਦੀ ਹੋਈ ਮੀਟਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕਾ ਵੈਸਟ ’ਚ ‘ਆਪ’ ਵੱਲੋਂ ਵਾਰਡ-51 ’ਚ ਹੋਰ ਮਜ਼ਬੂਤ ਕਰਨ ਤੇ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਘਰ-ਘਰ ਪਹੁੰਚਾਉਣ ਲਈ ਮੀਟਿੰਗ ਕਰਵਾਈ ਗਈ। ਵਾਰਡ ਇੰਚਾਰਜ ਪਰਵੀਨ ਗੋਰੀਆ ਤੇ ਉਨ੍ਹਾਂ ਦੇ ਪਤੀ ਸੁਭਾਸ਼ ਗੋਰੀਆ ਵੱਲੋਂ ਸੈਕਟਰ ਇੰਚਾਰਜ ਕੁਲਦੀਪ ਦੀ ਦੇਖ-ਰੇਖ ਹੇਠ ਕਰਵਾਈ ਗਈ•। ਮੀਟਿੰਗ ਦੌਰਾਨ ਬੂਥ ਨੰਬਰ 42 ਦੀ ਇੰਚਾਰਜ ਕੰਚਨ ਘਈ, ਬੂਥ ਨੰਬਰ 43 ਦੇ ਇੰਚਾਰਜ ਲਖਵਿੰਦਰ ਤੇ ਬੂਥ ਨੰਬਰ 45 ਦੀ ਇੰਚਾਰਜ ਭਾਰਤੀ ਭਗਤ ਦੇ ਕੰਮਾਂ ਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪਾਰਟੀ ਲਈ ਵਧੀਆ ਕੰਮ ਕਰਨ ਤੇ ਸਰਗਰਮ ਭੂਮਿਕਾ ਨਿਭਾਉਣ ਲਈ ਭਾਰਤੀ ਭਗਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਕਰਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਪਾਰਟੀ ਦੀਆਂ ਲੋਕ-ਭਲਾਈ ਸਕੀਮਾਂ ਦੀ ਜਾਣਕਾਰੀ ਹਰ ਘਰ ਤੱਕ ਪਹੁੰਚਾਉਣ। ਮੀਟਿੰਗ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਬੂਥ ਕਮੇਟੀਆਂ ਸਿਰਫ਼ ਜਥੇਬੰਦੀ ਦਾ ਹਿੱਸਾ ਹੀ ਨਹੀਂ, ਸਗੋਂ ਲੋਕਾਂ ਤੇ ਸਰਕਾਰ ਵਿਚਕਾਰ ਇਕ ਅਹਿਮ ਕੜੀ ਹਨ। ਇਸ ਮੌਕੇ ਅਸ਼ਵਨੀ ਭਗਤ, ਪਰਸ਼ੋਤਮ ਭਗਤ, ਪ੍ਰਵੇਸ਼ ਭਗਤ, ਵੀਨਾ ਬਰਾੜ, ਰੋਹਿਤ ਭਗਤ, ਅਨਿਲ ਕੁਮਾਰ, ਅਰੁਣਾ ਧਮੀਜਾ, ਸਿਮਰਨਜੀਤ ਕੌਰ, ਕਮਲਜੀਤ ਕੌਰ, ਰਾਧਾ ਘਈ, ਰਜਤ ਬਰਾੜ ਤੇ ਗੁਰਦੀਪ ਵਿੱਕੀ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।