
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਪ ਨੂੰ ਝਟਕਾ ਸਾਬਕਾ ਬਲਾਕ ਸੰਮਤੀ ਮੈਂਬਰ ਅਕਾਲੀ ਦਲ 'ਚ ਸ਼ਾਮਲ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਤੇ ਗੁਰਜੀਤ ਸਿੰਘ ਆਮ ਪਾਰਟੀ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਚੇਤੇ ਕਰ ਰਹੇ ਹਨ। ਪੰਮਾ ਦੇ ਸ਼ਾਮਲ ਹੋਣ ਨਾਲ਼ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਅਮਨਿੰਦਰ ਸਿੰਘ ਤੱਗੜ ਪ੍ਰਧਾਨ ਹਲਕਾ ਯੂਥ ਵਿੰਗ ਫਿਲੌਰ, ਦਲਜੀਤ ਸਿੰਘ ਜੀਤਾ ਸਰਕਲ ਪ੍ਰਧਾਨ ਰੁੜਕਾ ਕਲਾਂ, ਗੁਰਾਇਆ ਸਰਕਲ ਪ੍ਰਧਾਨ ਕਲਵਿੰਦਰ ਸਿੰਘ ਸੰਧੂ, ਬੀਸੀ ਵਿੰਗ ਪ੍ਰਧਾਨ ਜਗਜੀਤ ਸਿੰਘ ਮੰਗਾ, ਜਸਵਿੰਦਰ ਕੁਮਾਰ ਕਾਲਾ ਹਲਕਾ ਪ੍ਰਧਾਨ ਐੱਸਸੀ ਵਿੰਗ, ਮਨਜੀਤ ਸਿੰਘ ਬਿੱਲਾ ਨੰਗਲ, ਭੁਪਿੰਦਰ ਸਿੰਘ ਜੌਹਲ ਗੰਨਾ ਪਿੰਡ, ਪ੍ਰਦੀਪ ਸਿੰਘ ਦੀਪਾ ਧੁਲੇਤਾ, ਹਰਦੇਵ ਸਿੰਘ ਮੁਠੱਡਾ ਕਲਾਂ, ਪੰਚ ਮਨਜੀਤ ਸਿੰਘ ਮੁਠੱਡਾ ਕਲਾਂ ਹਾਜ਼ਰ ਸਨ।