‘ਆਪ’ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਖ੍-ਵੱਖ ਵਰਗਾਂ ਦੇ ਚੇਅਰਮੈਨ ਨਿਯੁਕਤ ਆਪ ਵਲੋਂ ਪਾਰਟੀ ਦੀ ਮਜਬੂਤੀ ਲਈ ਵੱਖ ਵੱਖ ਵਰਗਾਂ ਦੇ ਚੇਅਰਮੈਨ ਨਿਯੁਕਤ
Publish Date: Sat, 18 Jul 2026 06:24 PM (IST)
Updated Date: Sat, 18 Jul 2026 06:28 PM (IST)
ਸੀਚੇਵਾਲ ਵਲੋਂ ਨਵੇਂ ਚੁਣੇ ਚੇਅਰਮੈਨਾਂ ਦਾ ਸਵਾਗਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਸੂਬੇ ਭਰ ’ਚ ਬੂਥ ਪੱਧਰ ਤੱਕ ਪਾਰਟੀ ਦੀ ਪਕੜ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਵਰਗਾਂ ਦੇ ਵਿਧਾਨ ਸਭਾ ਪੱਧਰ ’ਤੇ ਚੇਅਰਮੈਨ ਨਿਯੁਕਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਕਫਿੰਕੋ ਦੇ ਵਾਈਸ ਚੇਅਰਮੈਨ ਤੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਪਹਿਲ ਪ੍ਰਸ਼ਾਸਨ ਨੂੰ ਹੋਰ ਜਵਾਬਦੇਹ ਤੇ ਪਾਰਦਰਸ਼ੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਆਮ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਘੱਟ ਲਗਾਉਣੇ ਪੈਣਗੇ ਤੇ ਉਨ੍ਹਾਂ ਦੇ ਕੰਮ ਵਧੇਰੇ ਆਸਾਨੀ ਨਾਲ ਹੋਣਗੇ। ਨਵ-ਨਿਯੁਕਤ ਚੇਅਰਮੈਨਾਂ ਦਾ ਸਵਾਗਤ ਕਰਨ ਲਈ ਸ਼ਨੀਵਾਰ ਇੱਕ ਮੀਟਿੰਗ ਪਿੰਡ ਸੀਚੇਵਾਲ ਸਥਿਤ ਆਪਣੇ ਦਫ਼ਤਰ ’ਚ ਰੱਖੀ ਗਈ ਜਿੱਥੇ ਉਨ੍ਹਾਂ ਸਾਰੇ ਚੇਅਰਮੈਨਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਨਵੇਂ ਚੁਣੇ ਚੇਅਰਮੈਨ ਆਪਣੇ ਆਪਣੇ ਵਰਗ ਦੀ ਨੁਮਾਇੰਦਗੀ ਕਰਦੇ ਹੋਏ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ ਅਤੇ ਸਰਕਾਰੀ ਦਫ਼ਤਰਾਂ ’ਚ ਹੋ ਰਹੀ ਖੱਜਲ ਖੁਆਰੀ ਨੂੰ ਬੰਦ ਕਰਨ ’ਚ ਸਹਾਈ ਹੋਣਗੇ। ਇਸ ਮੌਕੇ ਅਰੋੜਾ ਮਹਾ ਸਭਾ ਦੇ ਪ੍ਰਧਾਨ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਐੱਮਸੀ ਪ੍ਰਵੀਨ ਗਰੋਵਰ, ਬਲਜੀਤ ਸਿੰਘ ਸਰਪੰਚ, ਜਸਵੰਤ ਸਿੰਘ ਨੰਬਰਦਾਰ, ਲਹਿੰਬਰ ਭੱਟੀ, ਅਰੋੜਾ-ਖਤਰੀ ਮਹਾਸਭਾ ਵੈੱਲਫੇਅਰ ਦੇ ਚੇਅਰਮੈਨ ਮਨੋਜ ਅਰੋੜਾ, ਰਾਮਗੜ੍ਹੀਆ ਵੈੱਲਫੇਅਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਠਾੜੂ, ਕੰਬੋਜ ਵੈੱਲਫੇਅਰ ਦੇ ਚੇਅਰਮੈਨ ਹਰਜਿੰਦਰ ਸਿੰਘ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਕ੍ਰਾਂਤੀਜੀਤ ਸਿੰਘ, ਸਵਰਨਕਾਰ ਵੈੱਲਫੇਅਰ ਦੇ ਚੇਅਰਮੈਨ ਦੇਵ ਰਾਜ ਵਰਮਾਂ, ਬ੍ਰਾਹਮਣ ਵੈੱਲਫੇਅਰ ਬੋਰਡ ਦੇ ਚੇਅਰਮੈਨ ਰਣਜੀਤ ਬਹਾਦੁਰ, ਸੈਨ ਬਰਾਦਰੀ ਵੈੱਲਫੇਅਰ ਦੇ ਚੇਅਰਮੈਨ ਹਰਜਿੰਦਰ ਸਿੰਘ ਮੱਲੀ, ਅਗਰਵਾਲ ਵੈੱਲਫੇਅਰ ਦੇ ਚੇਅਰਮੈਨ ਸ਼ਿਵ ਸ਼ੰਭੂ ਗੁਪਤਾ, ਵੈਰਾਗੀ ਵੈੱਲਫੇਅਰ ਦੇ ਚੇਅਰਮੈਨ ਸੁਖਜਿੰਦਰ ਬਾਵਾ, ਸੈਣੀ ਵੈੱਲਫੇਅਰ ਦੇ ਚੇਅਰਮੈਨ ਪ੍ਰਮਿੰਦਰ ਸਿੰਘ ਸੈਣੀ, ਸਪੋਰਟਸ ਵੈੱਲਫੇਅਰ ਦੇ ਚੇਅਰਮੈਨ ਸ਼ਮਸ਼ੇਰ ਸਿੰਘ, ਰਾਜਪੂਤ ਵੈੱਲਫੇਅਰ ਦੇ ਚੇਅਰਮੈਨ ਪ੍ਰਮਵੀਰ ਸਿੰਘ ਪੰਮਾਂ, ਬਾਜੀਗਰ ਵੈੱਲਫੇਅਰ ਦੀ ਚੇਅਰਪਰਸਨ ਪਰਮਜੀਤ ਕੌਰ, ਰਾਇ ਸਿੱਖ ਬਰਾਦਰੀ ਵੈੱਲਫੇਅਰ ਦੇ ਚੇਅਰਮੈਨ ਰਵਿੰਦਰ ਸਿੰਘ, ਪ੍ਰਜਾਪਤ ਵੈੱਲਫੇਅਰ ਦੇ ਚੇਅਰਮੈਨ ਕੁਲਵੀਰ ਸਿੰਘ, ਵਿਮੁੱਕਤ ਜਾਤੀ ਵੈੱਲਫੇਅਰ ਦੇ ਚੇਅਰਮੈਨ ਅਵਤਾਰ ਚੰਦ, ਮਸੀਹ ਵੈੱਲਫੇਅਰ ਦੇ ਚੇਅਰਮੈਨ ਦਲਬੀਰ ਸਿੰਘ ਟਿੰਕਾ, ਮੁਸਲਿਮ ਵੈੱਲਫੇਅਰ ਦੇ ਚੇਅਰਮੈਨ ਰਾਂਝਾ ਤੇ ਗੁੱਜਰ ਵੈੱਲਫੇਅਰ ਦੇ ਚੇਅਰਮੈਨ ਨਿਜਾਮਦੀਨ ਹਾਜ਼ਰ ਸਨ। ਨਵ-ਨਿਯੁਕਤ ਚੇਅਰਮੈਨਾਂ ਨੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਦੇ ਹੋਏ ਹਰ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ।