- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਗਾਜ਼ ਐਨਜੀਓ ਨੇ ਮਨਾਈ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਖੁਸ਼ੀਆ ’ਤੇ ਸਭ ਦਾ ਹੱਕ ਹੈ। ਇਸੇ ਨੂੰ ਦੁੱਗਣੀ ਕਰਨ ਲਈ ਆਗਾਜ਼ ਐੱਨਜੀਓ ਵੱਲੋਂ ਅੱਜ ਥੈਲਾਸੀਮਿਕ ਵਾਰਡ ਸਿਵਲ ਹਸਪਤਾਲ ਜਲੰਧਰ ’ਚ ਪੀੜਤ ਬੱਚਿਆਂ ਨਾਲ ਦੀਵਾਲੀ ਮਨਾਈ। ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਭਾਟੀਆ ਨੇ ਦੱਸਿਆ ਕਿ 30 ਦੇ ਕਰੀਬ ਥੈਲਾਸੀਮਿਕ ਬੱਚਿਆਂ ਨਾਲ ਦੀਵਾਲੀ ਮਨਾਈ ਗਈ। ਇਹ ਉਹ ਬੱਚੇ ਹਨ ਜੋ ਪਿਛਲੇ ਕਈ ਸਾਲਾਂ ਤੋਂ ਸਿਵਲ ਹਸਪਤਾਲ ਥੈਲਾਸੀਮਿਕ ਵਾਰਡ ’ਚੋਂ ਬਲੱਡ ਚੜ੍ਹਾਉਂਦੇ ਹਨ ਤੇ ਇਹ ਸੇਵਾ ਪਿਛਲੇ 15 ਸਾਲ ਤੋਂ ਆਗਾਜ਼ ਐੱਨਜੀਓ ਬਲੱਡ ਬੈਂਕ ਸਿਵਲ ਹਸਪਤਾਲ ਦੇ ਸਟਾਫ ਤੇ ਡਾਕਟਰਾਂ ਨਾਲ ਰਲ ਕੇ ਸੇਵਾ ਕਰ ਰਹੀ ਹੈ। ਅੱਜ ਉਚੇਚੇ ਤੌਰ ’ਤੇ ਆਮ ਆਦਮੀ ਪਾਰਟੀ ਪੰਜਾਬ ਦੀ ਸਟੇਟ ਵਾਈਸ ਪ੍ਰੈਜ਼ੀਡੈਂਟ ਵੂਮੈਨ ਵਿੰਗ ਸਿਮਰਨਜੀਤ ਕੌਰ ਰੰਧਾਵਾ ਸਿਵਲ ਹਸਪਤਾਲ ਪੁੱਜੇ ਤੇ ਬੱਚਿਆਂ ਨਾਲ ਰੌਸ਼ਨੀ ਦਾ ਤਿਉਹਾਰ ਮਨਾਇਆ। ਇਸ ਮੌਕੇ ਇੰਜ. ਟੀ ਐੱਸ ਭਾਟੀਆ ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ। ਅੱਜ ਦੀਵਾਲੀ ਤੇ ਬੱਚਿਆ ਨੂੰ ਮਠਿਆਈ ਦੇ ਡੱਬੇ, ਸਟੈਸ਼ਨਰੀ ਪੇਕ, ਖਾਣ ਲਈ ਸਾਮਾਨ ਤੇ ਬੱਚਿਆਂ ਨੂੰ 500 ਰੁਪਏ ਕੈਸ਼ ਵੀ ਦਿੱਤੇ ਗਏ। ਬੱਚਿਆਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਜਸਪ੍ਰੀਤ ਸਿੰਘ ਚੌਹਾਨ ਯੂਥ ਅਕਾਲੀ ਲੀਡਰ, ਐਡਵੋਕੇਟ ਸਿਮਰਨਜੀਤ ਕੌਰ ਰੰਧਾਵਾ ਨੇ ਵੀ ਬੱਚਿਆਂ ਨਾਲ ਖੁਸ਼ੀਆ ਸਾਂਝੀਆਂ ਕੀਤੀਆਂ। ਇਸ ਮੌਕੇ ਡਾਕਟਰ ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ, ਰਣਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਸਾਹਨੀ, ਗੁਰਿੰਦਰ ਸਿੰਘ ਲਾਟੀ, ਲਖਵਿੰਦਰ ਸਿੰਘ, ਬਿੰਨੀ ਰਾਣੂ, ਬਲਵਿੰਦਰ ਸਿੰਘ, ਪ੍ਰਬਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਵਿੱਕੀ ਅਨੰਦ, ਬਿਕਰਮਜੀਤ ਸਿੰਘ, ਅਪਾਰਜੋਤ ਸਿੰਘ, ਰਾਗਵ ਮਿਸ਼ਰਾ, ਦਮਨਪ੍ਰੀਤ ਕੋਰ, ਦਵਿੰਦਰ ਸਿੰਘ ਹਾਜ਼ਰ ਸਨ।