- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਪੀਜੇ ਕਾਲਜ ਆਫ਼ ਫਾਈਨ ਆਰਟਸ ਵੱਲੋਂ ‘ਆਗਾਜ਼ 2026’ ਦਾ ਸ਼ਾਨਦਾਰ ਆਯੋਜਨ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵੱਲੋਂ ਨਵੇਂ ਵਿਦਿਆਰਥੀਆਂ ਦੇ ਜੀਵਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਸਵਾਗਤ ਕਰਨ ਲਈ ਫਰੈਸ਼ਰਜ਼ ਪਾਰਟੀ ਆਗਾਜ਼ 2026’ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਕਾਲਜ ਦਾ ਸਮਾਂ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਮਨੋਰੰਜਨ ਵਿਚਕਾਰ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਿਤਿਨ ਖੁਰਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹ ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਹੋਣ ਦੇ ਨਾਲ-ਨਾਲ ਵਿਸ਼ਵ ਰਿਕਾਰਡ ਧਾਰਕ ਅਤੇ ਸਮਕਾਲੀ ਨ੍ਰਿਤ ਸ਼ੈਲੀਆਂ ਦੇ ਮਾਹਿਰ ਪੇਸ਼ੇਵਰ ਡਾਂਸਰ ਵੀ ਹਨ। ਇਸ ਤੋਂ ਇਲਾਵਾ, ਅਪਲਾਈਡ ਆਰਟਸ ਵਿਭਾਗ ਦੇ ਵਿਜੇ ਵੱਲੋਂ ਗਿਟਾਰ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ, ਜਿਸ ਨੇ ਆਪਣੀ ਸੁਰੀਲੀ ਧੁਨ ਅਤੇ ਸੰਗੀਤਕ ਪ੍ਰਤਿਭਾ ਨਾਲ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।
ਮਾਡਲਿੰਗ ਰਾਊਂਡ ’ਚ ਸ਼੍ਰੇਯਾ ਨੇ ਮਿਸ ਫਰੈਸ਼ਰਜ਼ ਅਤੇ ਏਕਮ ਨੇ ਮਿਸਟਰ ਫਰੈਸ਼ਰਜ਼ ਦਾ ਖ਼ਿਤਾਬ ਆਪਣੇ ਨਾਮ ਕੀਤਾ। ਰਾਵੀ ਨੂੰ ਮਿਸ ਸਟਾਈਲਿਸ਼, ਅਨੰਨਿਆ ਨੂੰ ਮਿਸ ਬਿਊਟੀਫੁਲ ਅਤੇ ਅਸ਼ਮੀਤ ਨੂੰ ਮਿਸ ਸਿਨੋਸਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਯਤਨ ਕਰਨ ਵਾਲੇ ਅਧਿਆਪਕਾਂ ਡਾ. ਜਗਮੋਹਨ ਮਾਗੋ, ਡਾ. ਮਨੀਸ਼ਾ ਸ਼ਰਮਾ, ਡਾ. ਮੋਨਿਕਾ ਆਨੰਦ ਅਤੇ ਡਾ. ਮਿੱਕੀ ਵਰਮਾ ਦੀ ਸ਼ਲਾਘਾ ਕੀਤੀ।