ਅਪਾਹਜ ਆਸ਼ਰਮ ’ਚ ਆਧਾਰ ਸੁਧਾਰ ਕੈਂਪ ਲੱਗਾ
ਅਪਾਹਜ ਆਸ਼ਰਮ ’ਚ ਆਧਾਰ ਸੁਧਾਰ ਕੈਂਪ ਲਗਾਇਆ
Publish Date: Tue, 31 Mar 2026 08:54 PM (IST)
Updated Date: Tue, 31 Mar 2026 08:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਨਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਅਪਾਹਜ ਆਸ਼ਰਮ ਵਿਖੇ ਲਾਏ ਗਏ ਆਧਾਰ ਕਾਰਡ ਸੁਧਾਰ ਕੈਂਪ ’ਚ ਆਸ਼ਰਮ ’ਚ ਰਹਿਣ ਵਾਲੇ ਅਪਾਹਜ ਵਿਅਕਤੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਖਾਸ ਪ੍ਰਬੰਧ ਕੀਤੇ ਗਏ। ਇਸ ਮੌਕੇ ਸੁਮਨ ਤੇ ਵਿਸ਼ਾਲ ਭਗਤ ਨੇ ਆਧਾਰ ਕਾਰਡ ਸੁਧਾਰ ਕਾਰਜ ਲਈ ਸੇਵਾਵਾਂ ਦਿੱਤੀਆਂ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਇਸ ਉਪਰਾਲੇ ਲਈ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਦਾ ਧੰਨਵਾਦ ਕੀਤਾ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਨੇ ਵੀ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਡਾ: ਜਗਦੀਪ ਸਿੰਘ, ਪ੍ਰਾਣ ਨਾਥ ਭੱਲਾ, ਦੇਸ਼ਬੰਧੂ ਭੱਲਾ, ਲਲਿਤ ਭੱਲਾ, ਇੰਜਨੀਅਰ ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸੱਭਰਵਾਲ, ਸੁਮਨ ਖੰਨਾ ਆਦਿ ਹਾਜ਼ਰ ਸਨ।