ਨੌਜਵਾਨ ਨੇ ਬਜ਼ੁਰਗ ਔਰਤ ਨੂੰ ਚਾਕੂ ਦੀ ਨੋਕ ’ਤੇ ਲੁੱਟਿਆ
ਕੋਠੀ ’ਚ ਵੜ ਕੇ ਨੌਜਵਾਨ ਨੇ ਬਜ਼ੁਰਗ ਮਹਿਲਾਂ ਨੂੰ ਚਾਕੂ ਦੀ ਨੋਕ ’ਤੇ ਲੁੱਟਿਆ
Publish Date: Mon, 16 Feb 2026 06:15 PM (IST)
Updated Date: Mon, 16 Feb 2026 06:18 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੀ ਹੱਦ ’ਚ ਪੈਂਦੇ ਇਕ ਪਾਸ਼ ਇਲਾਕੇ ਤੋਂ ਅਜਿਹੀ ਹੀ ਇਕ ਘਟਨਾ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਜੇਪੀ ਨਗਰ ਇਲਾਕੇ ’ਚ ਇਕ ਬਜ਼ੁਰਗ ਔਰਤ ਨੂੰ ਇਕ ਲੁਟੇਰੇ ਨੇ ਬੰਨ੍ਹ ਕੇ ਲੁੱਟ ਲਿਆ। ਉਕਤ ਘਰ ’ਚ ਇਕ ਬਜ਼ੁਰਗ ਮਹਿਲਾ ਇਕੱਲੀ ਸੀ ਇਸ ਦੌਰਾਨ ਲੁਟੇਰੇ ਘਰ ’ਚ ਦਾਖਲ ਹੋਏ ਅਤੇ ਦੋ ਸੋਨੇ ਦੀਆਂ ਚੂੜੀਆਂ ਚੋਰੀ ਕਰ ਲਈਆਂ। ਬਜ਼ੁਰਗ ਔਰਤ ਨੇ ਆਪਣੇ ਗੁਆਂਢੀਆਂ ਨੂੰ ਘਟਨਾ ਬਾਰੇ ਦੱਸਿਆ। ਫਿਰ ਪੁਲਿਸ ਨੇ ਬਸਤੀ ਬਾਬਾ ਖੇਲ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਫੁਟੇਜ ਤੋਂ ਲੁਟੇਰਿਆਂ ਦੀ ਪਛਾਣ ਕਰ ਰਹੀ ਹੈ। ਬਜ਼ੁਰਗ ਔਰਤ ਦੀ ਪਛਾਣ 87 ਸਾਲਾ ਜਨਕ ਦੇਵੀ ਵਜੋਂ ਹੋਈ ਹੈ, ਜਿਸਦਾ ਪੂਰਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਔਰਤ ਨੇ ਦੱਸਿਆ ਕਿ ਉਹ ਘਰ ਬੈਠੀ ਸੀ। ਜਦ ਇਕ ਨੌਜਵਾਨ ਘਰ ਅੰਦਰ ਦਾਖਲ ਹੋਇਆ ਤੇ ਚਾਕੂ ਦੀ ਨੋਕ ’ਤੇ ਉਸ ਦੇ ਹੱਥ ’ਚ ਪਾਈਆਂ ਚੂੜੀਆਂ ਲਾ ਲਈਆਂ। ਇਸ ਤੋਂ ਬਾਅਦ ਉਹ ਕੰਨਾਂ ਦੀਆਂ ਵਾਲੀਆਂ ਵੀ ਲਾੳਣ ਲੱਗਾ ਸੀ ਪਰ ਗਲੀ ’ਚ ਕਿਸੇ ਦੇ ਆ ਜਾਣ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੇ, ਇਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਲੁਟੇਰੇ ਵੱਲੋਂ ਮੌਕੇ ’ਤੇ ਛੱਡਿਆ ਗਿਆ ਚਾਕੂ ਬਰਾਮਦ ਕਰ ਕੇ ਆਪਣੇ ਕਬਜ਼ੇ ’ਚ ਲੈ ਲਿਆ। ਥਾਣਾ ਮੁਖੀ ਇੰਸਪੈਕਟਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਲੁਟੇਰੇ ਨੂੰ ਕਾਬੂ ਕਰ ਲਿਆ ਜਾਵੇਗਾ।