
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਰਾਧਾ ਮਾਧਵ ਜੀ ਦੇ ਝੂਲਾ ਮਹੋਤਸਵ ਦੇ ਚੌਥੇ ਦਿਨ ਭਗਤੀ ਤੇ ਉਤਸ਼ਾਹ ਦਾ ਅਦਭੁੱਤ ਸੰਗਮ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ਼੍ਰੀ ਚੈਤਨਿਆ ਮਹਾਪ੍ਰਭੂ ਸ਼੍ਰੀ ਰਾਧਾ ਮਾਧਵ ਮੰਦਰ, ਪ੍ਰਤਾਪ ਬਾਗ ਵਿਖੇ ਚੱਲ ਰਹੇ ਛੇ ਦਿਵਸੀਏ ਸ਼੍ਰੀ ਸ਼੍ਰੀ ਰਾਧਾ ਮਾਧਵ ਜੀ ਦੇ ਝੂਲਾ ਮਹਾਉਤਸਵ ਦੇ ਚੌਥੇ ਦਿਨ ਮੰਦਰ ਵਿਹੜੇ ’ਚ ਭਗਤੀ, ਸ਼ਰਧਾ ਤੇ ਖੁਸ਼ੀ ਦਾ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਸਮਾਗਮ ਦੀ ਸ਼ੁਰੂਆਤ ਕੇਵਲ ਕ੍ਰਿਸ਼ਨ, ਅਮਿਤ ਚੱਢਾ, ਰਾਜੇਸ਼ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ, ਸੁਰੇਸ਼ ਕੁਮਾਰ, ਜਗੰਨਾਥ ਸ਼ਰਮਾ, ਅੰਬਰੀਸ਼, ਗੋਵਰਧਨ ਤੇ ਵਿਧਾਨ ਅਰੋੜਾ ਵੱਲੋਂ ਮੰਗਲਾਚਰਨ ਤੇ ਗੁਰੂ-ਵੈਸ਼ਣਵ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ “ਰਾਧੇ ਰਾਧੇ ਗੋਵਿੰਦ ਗੋਵਿੰਦ ਰਾਧੇ” ਤੇ “ਝੂਲਾ ਝੂਲੇ ਰਾਧਾ ਮਾਧਵ ਵ੍ਰਿੰਦਾਵਨ ’ਚ” ਵਰਗੇ ਮਧੁਰ ਸੰਕੀਰਤਨ ਕੀਤਾ ਗਿਆ। ਸੰਕੀਰਤਨ ਦੌਰਾਨ ਰਾਧਾ ਮਾਧਵ ਨੂੰ ਫੁੱਲਾਂ ਨਾਲ ਸਜੇ ਸੁੰਦਰ ਝੂਲੇ ’ਚ ਵਿਧੀਵਤ ਬਿਰਾਜਮਾਨ ਕੀਤਾ ਗਿਆ। ਇਸ ਮੌਕੇ ਕੇਵਲ ਕ੍ਰਿਸ਼ਨ ਨੇ ਸ਼ਰਨਾਗਤੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸੱਚੀ ਸ਼ਰਨਾਗਤੀ ਮਨੁੱਖ ਨੂੰ ਆਪਣੇ ਅਹੰਕਾਰ, ਇੱਛਾਵਾਂ ਤੇ ਯੋਜਨਾਵਾਂ ਨੂੰ ਛੱਡ ਕੇ ਪਰਮਾਤਮਾ ਦੀ ਇੱਛਾ ’ਚ ਸਮਰਪਿਤ ਹੋਣ ਦੀ ਪ੍ਰੇਰਣਾ ਦਿੰਦੀ ਹੈ। ਲਵਲੀਨ ਲੱਕੀ, ਦਿਨੇਸ਼ ਸ਼ਰਮਾ ਤੇ ਅਰੁਣ ਗੁਪਤਾ ਵੱਲੋਂ ਮੰਦਰ ਦੇ ਬਾਹਰ ਛਬੀਲ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਵਿਧਾਇਕ ਨਾਰਥ ਬਾਬਾ ਹੈਨਰੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਰਹੇ।