- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਨਜੀ ਸਿਲੰਡਰਾਂ ਨਾਲ ਭਰੇ ਟਰੱਕ ਅਤੇ ਰੇਤੇ ਦੇ ਟਿੱਪਰ ਦੀ ਜ਼ਬਰਦਸਤ ਟੱਕਰ

ਮਨਜੀਤ ਮੱਕੜ, ਪੰਜਾਬ ਜਾਗਰਣ, ਗੁਰਾਇਆ : ਗੁਰਾਇਆ ਨੈਸ਼ਨਲ ਹਾਈਵੇ ’ਤੇ ਮੇਨ ਚੌਕ ਦੇ ਪੁਲ ਉੱਪਰ ਸੀਐੱਨਜੀ ਸਿਲੰਡਰਾਂ ਨਾਲ ਭਰੇ ਟਰੱਕ ਤੇ ਰੇਤੇ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਰਾਹਗੀਰ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਸੀਐੱਨਜੀ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਜੋ ਮੇਨ ਹਾਈਵੇ ਪੁਲ ਦੇ ਉੱਪਰ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਕਿ ਅਚਾਨਕ ਰੇਤ ਦੇ ਭਰੇ ਹੋਏ ਟਿੱਪਰ ਪਿੱਛੇ ਜਾ ਟਕਰਾਇਆ। ਉਕਤ ਟੱਕਰ ਦੌਰਾਨ ਟਰੱਕ ਦਾ ਡਰਾਈਵਰ ਕੈਬਿਨ ਅੰਦਰ ਫਸ ਗਿਆ, ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ’ਚ ਭੇਜਿਆ ਗਿਆ। ਦੂਜੇ ਪਾਸੇ ਰੇਤੇ ਨਾਲ ਭਰੇ ਟਿੱਪਰ ਦੇ ਡਰਾਈਵਰ ਸੰਦੀਪ ਨੇ ਦੱਸਿਆ ਕਿ ਸੀਐੱਨਜੀ ਸਿਲੰਡਰਾਂ ਵਾਲਾ ਟਰੱਕ ਪਿੱਛੋਂ ਆ ਕੇ ਉਸ ਦੇ ਟਿੱਪਰ ਨਾਲ ਟਕਰਾ ਗਿਆ। ਟੱਕਰ ਕਾਰਨ ਟਿੱਪਰ ਦਾ ਟਾਇਰ ਵੀ ਪੰਚਰ ਹੋ ਗਿਆ, ਜਦਕਿ ਟਰੱਕ ਨੂੰ ਭਾਰੀ ਨੁਕਸਾਨ ਪਹੁੰਚਿਆ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।