
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਬਾਂ ਨਾਲ ਲੱਦੇ ਟਰੱਕ ਨੇ ਖੜ੍ਹੇ ਕੈਂਟਰ ਨੂੰ ਮਾਰੀ ਟੱਕਰ, ਬੇਕਾਬੂ ਹੋ ਕੇ ਐਕਟਿਵਾ ਸਵਾਰ ਨੂੰ ਦਰੜਿਆ, ਹਸਪਤਾਲ ’ਚ ਮੌਤ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਬਿਆਸ ਪਿੰਡ ਨੇੜੇ ਸਵੇਰੇ ਵਾਪਰੇ ਸੜਕ ਹਾਦਸੇ ’ਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੇਬਾਂ ਨਾਲ ਲੱਦੇ ਇਕ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਕੁਰਕੁਰਿਆਂ ਨਾਲ ਲੱਦੇ ਟਰੱਕ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੇਕਾਬੂ ਹੋਇਆ ਸੇਬਾਂ ਵਾਲਾ ਟਰੱਕ ਅੱਗੇ ਜਾ ਰਹੇ ਸਕੂਟਰ ਸਵਾਰ ਨਾਲ ਜਾ ਟਕਰਾਇਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸਵੇਰੇ ਕਰੀਬ 6:30 ਵਜੇ ਸੂਚਨਾ ਮਿਲੀ ਕਿ ਅੱਡਾ ਬਿਆਸ ਪਿੰਡ ਨੇੜੇ ਦੋ ਟਰੱਕਾਂ ਦਾ ਹਾਦਸਾ ਵਾਪਰਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕੁਰਕੁਰਿਆਂ ਨਾਲ ਲੱਦਿਆ ਹੋਇਆ ਟਰੱਕ ਸੜਕ ਕਿਨਾਰੇ ਖੜ੍ਹਾ ਸੀ, ਨੂੰ ਸੁਨੀਲ ਕੁਮਾਰ ਪੁੱਤਰ ਅਸ਼ਰਫੀ ਚੌਧਰੀ ਵਾਸੀ ਬਸਤੀ ਗੋਰਖਪੁਰ ਚਲਾ ਰਿਹਾ ਸੀ। ਇਸੇ ਦੌਰਾਨ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੇ ਸੇਬਾਂ ਨਾਲ ਲੱਦੇ ਅਸ਼ੋਕ ਲੇਲੈਂਡ ਟਰੱਕ, ਜਿਸ ਨੂੰ ਨਰਿੰਦਰ ਪੁੱਤਰ ਸਰਵਣ ਸਿੰਘ ਵਾਸੀ ਸੰਘਾ, ਜ਼ਿਲ੍ਹਾ ਭਵਾਨੀ ਚਲਾ ਰਿਹਾ ਸੀ, ਨੇ ਖੜ੍ਹੇ ਟਰੱਕ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸੇਬਾਂ ਵਾਲਾ ਟਰੱਕ ਬੇਕਾਬੂ ਹੋ ਗਿਆ ਤੇ ਅੱਗੇ ਜਾ ਰਹੀ ਸਕੂਟਰ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਪਰਮਜੀਤ ਸਿੰਘ ਵਾਸੀ ਸ਼ੀਤਲਪੁਰ (ਕਾਲਾ ਬੱਕਰਾ) ਚਲਾ ਰਿਹਾ ਸੀ। ਹਾਦਸੇ ’ਚ ਪਰਮਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ। ਐੱਸਐੱਸਐੱਫ ਟੀਮ ਵੱਲੋਂ ਹਾਦਸੇ ਦੀ ਪੂਰੀ ਜਾਣਕਾਰੀ ਸਬੰਧਤ ਪੁਲਿਸ ਚੌਕੀ ਅਲਾਵਲਪੁਰ ਨੂੰ ਦਿੱਤੀ ਹੈ।