ਟਰਾਲੇ ਨੂੰ ਟਿੱਪਰ ਨੇ ਮਾਰੀ ਟੱਕਰ, ਡਰਾਈਵਰ ਜ਼ਖਮੀ ਤੜਕਸਾਰ ਰੋਡ ਤੇ ਚੜ ਰਹੇ ਟਰਾਲੇ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਮਾਰੀ ਟੱਕਰ, ਟਰਾਲਾ ਡਰਾਈਵਰ ਜ਼ਖਮੀ
Publish Date: Sat, 25 Jul 2026 07:18 PM (IST)
Updated Date: Sat, 25 Jul 2026 07:19 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਰਾਓਵਾਲੀ ਨਜ਼ਦੀਕ ਇਕ ਟਰਾਲੇ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਟੱਕਰ ਮਾਰੀ, ਜਿਸ ਵਿੱਚ ਟਰਾਲਾ ਡਰਾਈਵਰ ਦੇ ਜ਼ਖਮੀ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਟੀਮ ਨੂੰ ਤੜਕਸਾਰ 3:05 ਵਜੇ ਦੇ ਕਰੀਬ ਐੱਮਡੀਟੀ ਡਿਵਾਈਸ ਤੋਂ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਇਕ ਟਰਾਲਾ (ਘੋੜਾ) ਨੰਬਰ ਪੀਬੀ 11 ਬੀ ਵਾਈ 9832 ਜਿਸ ਨੂੰ ਬਲਜੀਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਉੱਪਲਖੇੜੀ ਮਲੇਰਕੋਟਲਾ ਚਲਾ ਰਿਹਾ ਸੀ। ਉਹ ਅੱਡਾ ਰਾਓਵਾਲੀ ਨਜ਼ਦੀਕ ਇੱਕ ਨਿੱਜੀ ਢਾਬੇ ’ਤੇ ਰੁਕਣ ਉਪਰੰਤ ਟਰਾਲੇ ਨੂੰ ਰੋਡ ’ਤੇ ਚੜ੍ਹਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੰਬਰ ਪੀਬੀ 02 ਈ ਜੇ 31 33 ਜਿਸ ਨੂੰ ਹਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਝੰਜੀਆਂ ਕਲਾਂ, ਫਤਿਹਗੜ੍ਹ ਚੂੜੀਆਂ ਬਟਾਲਾ ਚਲਾ ਰਿਹਾ ਸੀ। ਟਰਾਲੇ ਨੂੰ ਜ਼ਬਰਦਸਤ ਟੱਕਰ ਮਾਰੀ ਤੇ ਡਰਾਈਵਰ ਜ਼ਖਮੀ ਹੋ ਗਿਆ। ਮੌਕੇ ’ਤੇ ਪੁੱਜੀ ਐੱਸਐੱਸਐੱਫ ਟੀਮ ਵੱਲੋਂ ਜ਼ਖਮੀ ਹਾਲਤ ਵਿੱਚ ਕੈਬਿਨ ਵਿੱਚੋਂ ਬਾਹਰ ਕੱਢ ਕੇ ਫਸਟ ਏਡ ਦੇਣ ਉਪਰੰਤ ਉਸ ਦਾ ਮੁੱਢਲੇ ਇਲਾਜ ਕੀਤਾ ਗਿਆ। ਦੋਵੇਂ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ। ਇਸ ਦੌਰਾਨ ਐੱਸਐੱਸਐੱਫ ਟੀਮ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਕਿਸੇ ਹੋਰ ਟਿੱਪਰ ਦੀ ਮਦਦ ਨਾਲ ਟੋਚਨ ਪਾ ਕੇ ਰੋਡ ’ਤੋਂ ਸਾਈਡ ’ਤੇ ਕਰਵਾਇਆ ਗਿਆ। ਐੱਸਐੱਸਐੱਫ ਟੀਮ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਸਬੰਧਤ ਥਾਣਾ ਮਕਸੂਦਾ ਨੂੰ ਦਿੱਤੀ ਗਈ। ਹਾਦਸੇ ਦੀਆਂ ਤਸਵੀਰਾਂ