- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਲਟਨ ਪਾਰਕ ਵਿਖੇ ਸੁਰਜੀਤ ਹਾਕੀ ਸਟੇਡੀਅਮ ਦੇ ਬਣੇ ਨਵੇ ਗੇਟ ਸੜਕਾਂ ਤੇ ਥਰਮੋਕੋਲ ਦੀ ਲਗ ਰਹੀ ਪੱਟੀ

----ਬਰਲਟਨ ਪਾਰਕ ਦੇ ਅੰਦਰ ਤੇ ਬਾਹਰ ਸਫਾਈ ਦਾ ਕੰਮ ਜਾਰੀ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਬਰਲਟਨ ਪਾਰਕ ਵਿਖੇ ਏਸ਼ੀਅਨ ਹਾਕੀ ਮੁਕਾਬਲਾ ਸ਼ੁਰੂ ਹੋਣ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਜੰਗੀ ਪੱਧਰ ਤੇ ਵਿਕਾਸ ਕੰਮ ਜਾਰੀ ਹਨ ਤੇ ਇਸ ਤੋਂ ਇਲਾਵਾ ਪਾਰਕ ਦੇ ਅੰਦਰ ਤੇ ਬਾਹਰ ਸਫਾਈ ਤੇ ਸੜਕਾਂ ਬਨਾਉਣ ਦਾ ਕੰਮ ਜਾਰੀ ਹੈ। ਬਰਲਟਨ ਪਾਰਕ ਦੇ ਸੁਰਜੀਤ ਹਾਕੀ ਸਟੇਡੀਅਮ ਨੂੰ ਜਾਣ ਵਾਲੇ ਦਿਲ ਖਿੱਚਵੇਂ ਗੇਟ ਬਨਾਏ ਗਏ ਹਨ ਤੇ ਅੰਦਰ ਜਿਹੜੀਆਂ ਸੜਕਾਂ ਬਣੀਆਂ ਹਨ ਉਨ੍ਹਾਂ ’ਤੇ ਥਰਮੋਕੋਲ ਦੀ ਆਸੇ-ਪਾਸੇ ਚਿੱਟੇ ਰੰਗ ਦੀ ਪੱਟੀ ਲਗਾਈ ਜਾ ਰਹੀ ਹੈ। ਬਰਲਟਨ ਪਾਰਕ ਦੇ ਸੁੰਦਰੀਕਰਨ ਨੂੰ ਲੈ ਕੇ ਜਿਥੇ ਸਰਕਾਰ ਦਿਲਚਸਪੀ ਲੈ ਰਹੀ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਪ੍ਰਸ਼ਾਸਨ ਵੀ ਬਰਾਬਰ ਨਿਗਰਾਨੀ ਰੱਖੇ ਹੋਏ ਹੈ। ਬਰਲਟਨ ਪਾਰਕ ਦੇ ਸੁੰਦਰੀਕਰਨ ਦੀਆਂ ਤਿਆਰੀਆਂ ਦਾ ਮੁਆਇਨਾ ਕਰਨ ਲਈ ਪਹਿਲਾਂ ਪੰਜਾਬ ਦੇ ਸਪੋਰਟਸ ਡਾਇਰੈਕਟਰ ਕਪਲਿਸ਼ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਆ ਚੁੱਕੇ ਹਨ। ਉਨ੍ਹਾਂ ਨੇ ਜ਼ਿਲ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੇ ਅਧਿਕਾਰੀਆਂ ਨੂੰ ਉੱਥੇ ਚਲ ਰਹੇ ਵਿਕਾਸ ਕੰਮਾਂ ਦੀ ਰਫਤਾਰ ਤੇਜ਼ੀ ਨਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਇਹ ਵਰਨਣਯੋਗ ਹੈ ਕਿ ਏਸ਼ੀਅਨ ਖੇਡਾਂ ਆਉਂਦੀ 27 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੈ ਕੇ ਬਰਲਟਨ ਪਾਰਕ ਵਿਖੇ ਉਸ ਦੀ ਸੁੰਦਰਤਾ ਦੇ ਨਾਲ ਨਾਲ ਅੰਦਰ ਅਤੇ ਬਾਹਰ ਸਫਾਈ ਤੇ ਸੜਕਾਂ ਬਨਾਉਣ ਦਾ ਕੰਮ ਜਾਰੀ ਹੈ।
ਖੇਡਾਂ ਤੋਂ ਪਹਿਲਾਂ ਕੰਮ ਹੋਵੇਗਾ ਪੂਰਾ : ਐੱਸਈ
ਨਗਰ ਨਿਗਮ ਦੀ ਬੀਐਂਡਆਰ ਬਰਾਂਚ ਦੇ ਐੱਸ ਈ ਰਾਹੁਲ ਧਵਨ ਅਨਸਾਰ ਬਰਲਟਨ ਪਾਰਕ ਵਿਖੇ ਜਿੱਥੇ ਬਹੁਤ ਤੇਜ਼ੀ ਨਾਲ ਸੁੰਦਰੀਕਰਨ ਦਾ ਕੰਮ ਹੋ ਰਿਹਾ ਹੈ, ਉੱਥੇ ਅੰਦਰ ਬਾਹਰ ਸੜਕਾਂ ਦਾ ਕੰਮ ਵੀ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਲਟਨ ਪਾਰਕ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਤਾਂ ਸਮਾਰਟ ਸਿਟੀ ਦਾ ਹੈ, ਪਰ ਜਿਹੜਾ ਸੁਰਜੀਤ ਹਾਕੀ ਤੇ ਹੋਰ ਸਿਵਲ ਕੰਮ ਹੋ ਰਹੇ ਹਨ, ਉਹ ਨਗਰ ਨਿਗਮ ਕਰਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਵਰਕ ਦਾ ਕੰਮ ਮਿਉਂਸੀਪਲ ਫੰਡ ’ਚੋਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੜਕਾਂ ਆਦਿ ਬਣ ਰਹੀਆਂ ਹਨ। ਉਕਤ ਸਾਰਾ ਕੰਮ ਨਿਰਧਾਰਤ ਸਮੇਂ ’ਤੇ ਪੂਰਾ ਹੋ ਜਾਵੇਗਾ ਤੇ ਏਸ਼ੀਅਨ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਮ ਪੂਰਾ ਕਰ ਲਿਆ ਜਾਏਗਾ।