- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲੌਕਿਕ ਡਰੋਨ ਸ਼ੋਅ ਨੇ ਦਿਖਾਇਆ ਖੇਡਾਂ, ਵਿਰਸੇ ਅਤੇ ਹਾਕੀ ਦਾ ਸ਼ਾਨਦਾਰ ਸੰਗਮ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਭਾਰਤ ਤੇ ਬੰਗਲਾਦੇਸ਼ ਦੇ ਮੈਚ ਤੋਂ ਪਹਿਲਾਂ ਦਿਨ ਢੱਲਦੇ ਹੀ ਰਾਤ ਦੇ ਸਮੇਂ ਆਸਮਾਨ ’ਚ ਇੱਕ ਅਤਿ-ਆਧੁਨਿਕ ਤੇ ਮਨਮੋਹਕ ਡਰੋਨ ਸ਼ੋਅ ਦੇਖਣ ਨੂੰ ਮਿਲਿਆ, ਜਿਸ ਨੇ ਹਾਜ਼ਰ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਸਟੇਡੀਅਮ ਦੀਆਂ ਲਾਈਟਾਂ ਅਤੇ ਰੰਗ-ਬਿਰੰਗੇ ਪ੍ਰਭਾਵਾਂ ਵਿਚਾਲੇ 500 ਡਰੋਨਾਂ ਨੇ ਆਸਮਾਨ ਵਿੱਚ ਅਜਿਹੇ ਨਜ਼ਾਰੇ ਪੇਸ਼ ਕੀਤੇ, ਜਿਨ੍ਹਾਂ ਨੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਖੇਡ ਪ੍ਰਤੀ ਜਨੂੰਨ ਨੂੰ ਬਾਖ਼ੂਬੀ ਉਜਾਗਰ ਕੀਤਾ।
----------------------------
ਖੇਡਾਂ ਪ੍ਰਤੀ ਪੰਜਾਬੀਆਂ ਦਾ ਪਿਆਰ ਦਰਸਾਇਆ
ਖੇਡਾਂ ਪ੍ਰਤੀ ਪੰਜਾਬੀਆਂ ਦੇ ਪਿਆਰ ਨੂੰ ਦਰਸਾਉਂਦਿਆਂ ਡਰੋਨਾਂ ਨੇ ਆਸਮਾਨ ਵਿੱਚ ਖੇਡ ਜਗਤ ਦਾ ਪ੍ਰਤੀਕ ਬਣਾਈਆਂ। ਸੰਸਾਰਪੁਰ ਤੋਂ ਕਰਨਲ ਬਲਬੀਰ ਸਿੰਘ ਨਾਲ ਹੋਈ ਹਾਕੀ ਦੀ ਸ਼ੁਰੂਆਤ ਨੂੰ ਮਿੱਠਾਪੁਰ ਤੱਕ ਦੀ ਦੇ ਇਤਿਹਾਸ ਨੂੰ ਤੇ ਮੌਜੂਦਾ ਟੀਮ ਨੂੰ ਉਸ ਵਿਰਾਸਤ ਨੂੰ ਸਾਂਭਣ ਦੀ ਇੱਕ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਡਰੋਨਾਂ ਦੀ ਮਦਦ ਨਾਲ ਹਾਕੀ ਦੀਆਂ ਸਟਿੱਕਸ ਅਤੇ ਖੇਡਦਾ ਪੰਜਾਬ ਦਾ ਸ਼ਾਨਦਾਰ ਲੋਗੋ ਆਸਮਾਨ ’ਚ ਚਮਕਾਇਆ ਗਿਆ। ਪੰਜਾਬੀਆਂ ਦੇ ਹੱਥਾਂ ਵਿੱਚ ਫੜੀ ਹਾਕੀ ਸਟਿਕ ਸਿਰਫ਼ ਇੱਕ ਖੇਡ ਦਾ ਹਿੱਸਾ ਨਹੀਂ, ਸਗੋਂ ਸੂਬੇ ਦੀ ਖੇਡ ਪਰੰਪਰਾ ਦਾ ਪ੍ਰਤੀਕ ਬਣ ਕੇ ਉਭਰੀ। ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਇਸ ਅਦਭੁਤ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕੀਤਾ। ਰੋਸ਼ਨੀ, ਸੰਗੀਤ ਅਤੇ ਡਰੋਨਾਂ ਦੀ ਇਸ ਪੇਸ਼ਕਾਰੀ ਨੇ ਇਸ ਖੇਡ ਸਮਾਗਮ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੱਤੇ ਅਤੇ ਇਹ ਰਾਤ ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਯਾਦਗਾਰੀ ਪਲ ਵਜੋਂ ਦਰਜ ਹੋ ਗਈ।