IRCTC ਵੱਲੋਂ ਧਾਰਮਿਕ ਸ਼ਰਧਾਲੂਆਂ ਲਈ ਵੱਡੀ ਸੋਗਾਤ, 14 ਨਵੰਬਰ ਤੋਂ ਸ਼ੁਰੂ ਹੋਵੇਗੀ 13 ਦਿਨਾਂ ਦੀ 'ਦੱਖਣ ਭਾਰਤ ਯਾਤਰਾ'; ਜਾਣੋ ਪੂਰਾ ਸ਼ੈਡਿਊਲ
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਵੱਲੋਂ ਸ਼ਰਧਾਲੂਆਂ ਨੂੰ ਦੇਸ਼ ਦੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਲਈ 13 ਦਿਨਾਂ ਦੀ ‘ਦੱਖਣ ਭਾਰਤ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। IRCTC ਦੇ ਸੰਯੁਕਤ ਮਹਾਪ੍ਰਬੰਧਕ ਹਰਸ਼ਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਧਿਆਤਮਿਕ ਯਾਤਰਾ 14 ਨਵੰਬਰ 2026 ਤੋਂ 26 ਨਵੰਬਰ 2026 ਤੱਕ ਚੱਲੇਗੀ। ਇਸ ਯਾਤਰਾ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ 'ਭਾਰਤ ਗੌਰਵ ਸਪੈਸ਼ਲ ਟੂਰਿਸਟ ਟਰੇਨ' ਦੀਆਂ ਸੇਵਾਵਾਂ ਲਈਆਂ ਜਾਣਗੀਆਂ।
Publish Date: Thu, 10 Sep 2026 03:16 PM (IST)
Updated Date: Thu, 10 Sep 2026 03:18 PM (IST)
ਜਲੰਧਰ (ਸ਼ੈਲੀ) : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਵੱਲੋਂ ਸ਼ਰਧਾਲੂਆਂ ਨੂੰ ਦੇਸ਼ ਦੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਲਈ 13 ਦਿਨਾਂ ਦੀ ‘ਦੱਖਣ ਭਾਰਤ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। IRCTC ਦੇ ਸੰਯੁਕਤ ਮਹਾਪ੍ਰਬੰਧਕ ਹਰਸ਼ਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਧਿਆਤਮਿਕ ਯਾਤਰਾ 14 ਨਵੰਬਰ 2026 ਤੋਂ 26 ਨਵੰਬਰ 2026 ਤੱਕ ਚੱਲੇਗੀ। ਇਸ ਯਾਤਰਾ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ 'ਭਾਰਤ ਗੌਰਵ ਸਪੈਸ਼ਲ ਟੂਰਿਸਟ ਟਰੇਨ' ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਦੱਖਣ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਜਿਵੇਂ ਕਿ ਰਾਮੇਸ਼ਵਰਮ ਦੇ ਸ਼੍ਰੀ ਰਾਮਨਾਥਸਵਾਮੀ ਮੰਦਰ, ਮਦੁਰੈ ਦੇ ਮੀਨਾਕਸ਼ੀ ਮੰਦਰ, ਕਨਿਆਕੁਮਾਰੀ, ਤਿਰੁਪਤੀ ਦੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਅਤੇ ਮਾਕਾਪੁਰ ਦੇ ਮੱਲਿਕਾਰਜੁਨ ਜੋਤਿਰਲਿੰਗ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ।
ਇਹ ਵਿਸ਼ੇਸ਼ ਟ੍ਰੇਨ 14 ਨਵੰਬਰ ਨੂੰ ਜੰਮੂ ਤੋਂ ਰਵਾਨਾ ਹੋਵੇਗੀ ਅਤੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਐੱਸ.ਏ.ਐੱਸ. ਨਗਰ ਮੋਹਾਲੀ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਸਫ਼ਦਰਜੰਗ, ਮਥੁਰਾ, ਆਗਰਾ ਕੈਂਟ, ਗਵਾਲੀਅਰ ਅਤੇ ਵੀਰਾਂਗਨਾ ਲਕਸ਼ਮੀਬਾਈ (ਝਾਂਸੀ) ਆਦਿ ਸਟੇਸ਼ਨਾਂ ਤੋਂ ਯਾਤਰੀਆਂ ਨੂੰ ਲੈਂਦੀ ਹੋਈ ਅੱਗੇ ਵਧੇਗੀ।