ਅਪਾਹਜ ਆਸ਼ਰਮ ’ਚ ਸੁਆਦੀ ਪਕਵਾਨ ਪਰੋਸੇ
ਅਪਾਹਜ ਆਸ਼ਰਮ ’ਚ ਰਹਿਣ ਵਾਲਿਆਂ ਲਈ ਵਿਸ਼ੇਸ਼ ਦਾਅਵਤ
Publish Date: Sun, 01 Nov 2026 08:10 PM (IST)
Updated Date: Sun, 01 Nov 2026 08:14 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਅਪਾਹਜ ਆਸ਼ਰਮ ’ਚ ਰਹਿਣ ਵਾਲੇ ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਲਈ ਸਤਯਨ ਕਪੂਰ ਮੌਂਟੀ, ਸਮੀਰ ਮੋਦੀ ਰਿੰਕੂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਸ਼ੇਸ਼ ਦਾਅਵਤ ਦਾ ਆਯੋਜਨ ਕੀਤਾ ਗਿਆ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਇਸ ਮੌਕੇ ਟਿੱਕੀ, ਨੂਡਲਜ਼, ਚਾਟ ਤੇ ਗੋਲ ਗੱਪਿਆਂ ਸਮੇਤ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਪਰੋਸੇ ਗਏ। ਆਸ਼ਰਮ ’ਚ ਰਹਿਣ ਵਾਲਿਆਂ ਨੇ ਇਨ੍ਹਾਂ ਪਕਵਾਨਾਂ ਦਾ ਭਰਪੂਰ ਆਨੰਦ ਲਿਆ ਤੇ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਇਸ ਮੌਕੇ ਸਮੀਰ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਾਰਜ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੇ ਜੀਵਨ ਵਿੱਚ ਵੀ ਖੁਸ਼ੀ ਦੇ ਪਲ ਲੈ ਕੇ ਆਉਂਦਾ ਹੈ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਅਜਿਹੇ ਨੇਕ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਲੋੜਵੰਦਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਲਈ ਯਤਨ ਕਰਨ ਦੀ ਅਪੀਲ ਕੀਤੀ। ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਇਸ ਨੇਕ ਉਪਰਾਲੇ ਲਈ ਸਮੀਰ ਮੋਦੀ,ਸਤਯਨ ਕਪੂਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਨਿਤਿਨ ਕਪੂਰ, ਪ੍ਰਦੀਪ ਮੋਦੀ, ਦਿਨੇਸ਼ ਖੰਨਾ, ਵਿਮਲ ਹਾਂਡਾ, ਬਿੱਟੂ ਮੋਦੀ, ਵਨੀਸ਼ਾ ਮੋਦੀ, ਹਿਮਾਂਸ਼ੀ ਮੋਦੀ, ਮਨੀ ਮੋਦੀ, ਬੱਬੂ ਮੋਦੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।