ਪੰਥ ਦੇ ਹਿੱਤਾਂ ਦੀ ਰਾਖੀ ਲਈ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ : ਜਥੇਦਾਰ ਵਡਾਲਾ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਸਿਧਾਂਤਕ ਖੇਤਰੀ ਪਾਰਟੀ ਦੀ ਅਤਿਅੰਤ ਜਰੂਰਤ-ਜਥੇਦਾਰ ਵਡਾਲਾ।
Publish Date: Sat, 14 Nov 2026 08:37 PM (IST)
Updated Date: Sat, 14 Nov 2026 08:39 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਲਕਾ ਨਕੋਦਰ ਦੀ ਮੀਟਿੰਗ ਨਕੋਦਰ ਸਥਿਤ ਪਾਰਟੀ ਦਫ਼ਤਰ ਵਿਖੇ ਸੀਨੀਅਰ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੀ ਮੌਜੂਦਾ ਸਿਆਸੀ ਹਲਚਲ ਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਇੱਕ ਮਜ਼ਬੂਤ ਅਤੇ ਸਿਧਾਂਤਕ ਖੇਤਰੀ ਪਾਰਟੀ ਦੀ ਅਤਿਅੰਤ ਲੋੜ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਹਮੇਸ਼ਾ ਪੰਥਕ ਕਦਰਾਂ-ਕੀਮਤਾਂ, ਪੰਜਾਬ ਦੇ ਹੱਕਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਮੌਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਰਣਨੀਤੀ ਤੇ ਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਦਾਰ ਵਡਾਲਾ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਦਾ ਪ੍ਰਚਾਰ ਕਰਨ। ਨਾਲ ਹੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਤੇ ਬੂਥ ਪੱਧਰ ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਅਵਤਾਰ ਸਿੰਘ ਕਲੇਰ, ਸੁਰਤੇਜ ਸਿੰਘ ਬਾਸੀ, ਲਸ਼ਕਰ ਸਿੰਘ ਰਹੀਮਪੁਰ, ਸੁਖਵੰਤ ਸਿੰਘ ਰੌਲੀ, ਲੰਬਰਦਾਰ ਹਰਪਾਲ ਸਿੰਘ ਮੁੱਧ, ਲੰਬਰਦਾਰ ਸੁਰਜੀਤ ਸਿੰਘ ਹੇਰਾਂ, ਹਰਜੋਤ ਸਿੰਘ ਫਰਵਾਲਾ, ਤਰਸੇਮ ਸਿੰਘ ਲਿਤਰਾਂ, ਰਾਣਾ ਲਿਤਰਾਂ, ਹਰਿੰਦਰ ਸਿੰਘ ਸਰੀਂਹ, ਪਰਮਿੰਦਰ ਸਿੰਘ ਚੱਕ ਕਲਾਂ, ਮਹਿੰਦਰ ਸਿੰਘ ਮੁਹੇਮਾਂ, ਨਿਰਮਲ ਸਿੰਘ ਫੌਜੀ ਚੱਕ ਖੁਰਦ, ਸਰਵਣ ਸਿੰਘ ਬਾਠ, ਗਗਨ ਆਧੀ, ਮਲਕੀਤ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਆਲੇਵਾਲੀ ,ਜਸਜੀਤ ਸਿੰਘ ਸਨੀ ਬਿਲਗਾ, ਪੁਸ਼ਪਿੰਦਰ ਜੋਸ਼ੀ ਬਿਲਗਾ, ਧਨਵੀਰ ਆਲੋਵਾਲ, ਕੁਲਦੀਪ ਸਿੰਘ ਚੱਕ ਮੁਗਲਾਨੀ, ਸੋਨੂੰ ਤਲਵੰਡੀ ਭਰੋ ,ਕੁਲਵਿੰਦਰ ਸਿੰਘ ਕੰਦੋਲਾ ,ਜਗਤਾਰ ਸਿੰਘ ਬਾਜਵਾ ਕੰਗ ਸਾਬੂ ,ਦਿਲਬਾਗ ਸਿੰਘ ਬਿੱਲਾ ਨਵਾਬ, ਅਵਤਾਰ ਸਿੰਘ ਲਾਲ ਕੋਠੀ, ਸਰਪੰਚ ਜੱਸਲ ਕੰਗ ਸਾਬੂ, ਸਰਪੰਚ ਨਾਥੀ ਰਾਮ ਮਾਲੜੀ, ਜੀਤਾ ਮੱਲੀਆਂ, ਦੀਪਾ ਐਰੀ ਨਕੋਦਰ ਆਦਿ ਹਾਜ਼ਰ ਸਨ।