- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਕਰਵਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਕਥਾ ਵਾਚਕ ਮਨਦੀਪ ਸਿੰਘ ਖਾਲਸਾ ਹੈੱਡ ਗ੍ਰੰਥੀ ਤੇ ਵਿਸ਼ੇਸ਼ ਮਹਿਮਾਨ ਹੀਰਾ ਲਾਲ ਮਲਹੋਤਰਾ ਪ੍ਰਸਿੱਧ ਲੇਖਕ ਤੇ ਕਵੀ ਨੂੰ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਮਾਣ-ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਉੱਘੇ ਪ੍ਰਸਿੱਧ ਸਿੱਖ ਪ੍ਰਚਾਰਕ, ਪੰਥਕ ਬੁਲਾਰੇ ਗਿਆਨੀ ਭਗਵਾਨ ਸਿੰਘ ਜੌਹਲ ਤੇ ਪ੍ਰੀਆ ਮਹਿਤਾ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਅਮਰ ਕੌਰ ਬੇਦੀ ਦੀ ਦਸਵੀਂ ਪੁਸਤਕ ‘ਸਮਝੀਏ ਤੇ ਵਿਚਾਰੀਏ’ ਵੀ ਲੋਕ ਅਰਪਣ ਕੀਤੀ ਗਈ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਮਹਿਮਾਨਾਂ, ਕਵੀਆਂ, ਲੇਖਕਾਂ ਤੇ ਸਰੋਤਿਆਂ ਦਾ ਸਵਾਗਤ ਕੀਤਾ। ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਕਵਿਤਾ ਨਾਲ ਕੀਤੀ। ਇਸ ਮੌਕੇ ਬੇਅੰਤ ਸਿੰਘ ਸਰਹੱਦੀ, ਜਗਤਾਰ ਸਿੰਘ ਝੱਮਟ, ਹਰਲੀਨ ਕੌਰ, ਪ੍ਰਿੰਸੀਪਲ ਭਗਵੰਤ ਸਿੰਘ, ਹਰਜਿੰਦਰ ਸਿੰਘ ਜਿੰਦੀ, ਐੱਸਐੱਸ ਸੰਧੂ, ਬਲਦੇਵ ਸਿੰਘ ਬੱਦਨ, ਅਸ਼ੋਕ ਟਾਂਡੀ, ਅਵਤਾਰ ਸਿੰਘ, ਬਲਜੀਤ ਕੌਰ ਵਿਰਕ, ਸੁਖਦੇਵ ਸਿੰਘ ਗੰਢਵਾਂ, ਅਮ੍ਰਿਤਪਾਲ ਸਿੰਘ ਹਾਮੀ, ਜਰਨੈਲ ਸਿੰਘ ਸਾਖੀ, ਕੁਲਵਿੰਦਰ ਸਿੰਘ ਗਾਖਲ, ਅਜੀਤ ਸਿੰਘ ਪੁਸ਼ਪ ਤੇ ਅਮਰ ਸਿੰਘ ਅਮਰ ਆਦਿ ਹਾਜ਼ਰ ਸਨ।