- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਤੋਂ ਨਿਰਧਾਰਤ ਸਮੇ ਤੇ ਨਿਗਮ ਮੁਲਾਜ਼ਮ ਹਾਜ਼ਰ ਨਹੀਂ ਹੁੰਦਾ ਤਾਂ ਜਾਰੀ ਹੋਵੇਗਾ ਨੋਟਿਸ

-ਨਿਗਮ ਕਮਿਸ਼ਨਰ ਨੇ ਵੱਖ-ਵੱਖ ਬਰਾਂਚਾਂ ਦਾ ਕੀਤਾ ਮੁਆਇਨਾ
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਸੋਮਵਾਰ ਤੋਂ ਜਿਹੜਾ ਮੁਲਾਜ਼ਮ ਨਿਰਧਾਰਤ ਸਮੇਂ ’ਤੇ ਦਫਤਰ ਨਹੀਂ ਆਏਗਾ ਤਾਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਏਗਾ। ਨਿਗਮ ਕਮਿਸ਼ਨਰ ਨੇ ਬੁੱਧਵਾਰ ਨੂੰ ਸਵੇਰੇ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਤੇ ਹੋਰ ਸਟਾਫ ਮੈਂਬਰਾਂ ਨਾਲ ਵੱਖ-ਵੱਖ ਬਰਾਂਚਾਂ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਦੇ ਹਾਜ਼ਰੀ ਰਜਿਸਟਰਾਂ ਦੀ ਜਾਂਚ ਕੀਤੀ ਜਿਸ ’ਚ ਕਈ ਮੁਲਾਜ਼ਮ ਦਫਤਰ ’ਚ ਗ਼ੈਰ ਹਾਜ਼ਰ ਪਾਏ ਜਾਣ ਦੇ ਬਾਅਦ ਉਨ੍ਹਾਂ ਨੇ ਉਕਤ ਚਿਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦਫਤਰ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਹੈ ਤੇ ਮੁਲਾ਼ਜ਼ਮਾਂ ਨੂੰ ਨਿਰਧਾਰਤ ਸਮੇਂ ’ਤੇ ਹਾਜ਼ਰੀ ਲਾਉਣ ਨੂੰ ਯਕੀਨੀ ਬਨਾਇਆ ਜਾਣਾ ਚਾਹੀਦਾ ਹੈ। ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਸੰਭਾਲਣ ਦੇ ਬਾਅਦ ਪਹਿਲੀ ਵਾਰ ਵੱਖ-ਵੱਖ ਬਰਾਂਚਾਂ ਦੀ ਚੈਕਿੰਗ ਕੀਤੀ।
-----------------------
ਕਮਿਸ਼ਨਰ ਨੇ ਸੀਨੀਅਰ ਡਿਪਟੀ ਮੇਅਰ ਦੇ ਵਾਰਡ ਦਾ ਕੀਤਾ ਮੁਆਇਨਾ
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਸ਼ਾਮ ਨੂੰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਰਾਮਾ ਮੰਡੀ ਤੇ ਉਨ੍ਹਾਂ ਦੇ ਦੇ ਵਾਰਡ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਨੇ ਉਥੇ ਹੋ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਬਿੱਟੂ ਨੇ ਦਸਿਆ ਕਿ ਉਨ੍ਹਾਂ ਨੇ ਡਾਗ ਪੋਂਡ ਵਿਖੇ ਚਲ ਰਹੇ ਅਵਾਰਾ ਕੁੱਤਿਆਂ ਦੇ ਸ਼ੈੱਡ ਤੇ ਡਾਗ ਪੋਂਡ ਦੀ ਸਮਰੱਥਾ ਵਧਾਉਣ ਦੇ ਕੰਮ ਦਾ ਵੀ ਜਾਇਜ਼ਾ ਲਿਆ ਤੇ ਇਸ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਕੌਂਸਲਰ ਤੁਲਸੀ ਤੇ ਹੋਰ ਪਤਵੰਤੇ ਮੌਜੂਦ ਸਨ। ਉਨ੍ਹਾਂ ਨੇ ਢਿੱਲਵਾਂ ਰੋਡ ’ਤੇ ਚੱਲ ਰਹੇ ਇੰਟਰਲਾਕਿੰਗ ਕੰਮਾਂ ਨੂੰ ਵੀ ਦੇਖਿਆ ਤੇ ਤਸੱਲੀ ਵੀ ਪ੍ਰਗਟ ਕੀਤੀ। ਉਨ੍ਹਾਂ ਨਾਲ ਬੀਐਂਡਆਰ ਤੇ ਤਹਿ-ਬਾਜ਼ਾਰੀ ਦਾ ਸਟਾਫ ਵੀ ਮੌਜੂਦ ਸਨ।