- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪੈਦਲ ਨਗਰ ਕੀਰਤਨ ਸਜਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ :
ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਡੁਮਾਣਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੈਦਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਨਗਰ ਕੀਰਤਨ ਨੂੰ ਰਵਾਨਾ ਕਰਨ ਲਈ ਗੁਰਦੁਅਰਾ ਸਾਹਿਬ ਦੀ ਕਮੇਟੀ ਤੇ ਪਤਵੰਤੇ ਉਚੇਚੇ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਇਸ ਨਗਰ ਦੀਆਂ ਮੁੱਖ ਸੜਕਾਂ ਤੋਂ ਲੰਘਦਾ ਹੋਇਆ ਸੁਲਤਾਨਪੁਰ ਲੋਧੀ ਵਾਲੇ ਫਾਟਕ, ਵਾੜਾ ਬੁੱਧ ਸਿੰਘ ਤੇ ਦੀਪੇਵਾਲ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨ ਪੁਰ ਲੋਧੀ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ਵਿਚ ਸ਼ਾਮਲ ਸੰਗਤ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕੀਤਾ ਗਿਆ। ਸਾਰੇ ਰਸਤੇ ’ਚ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਇਸ ਮੌਕੇ ਸਾਹਿਬ ਸਿੰਘ ਕੌਂਸਲਰ ਤੇ ਪ੍ਰਧਾਨ ਗੁਰਦੁਆਰਾ ਕਮੇਟੀ, ਸੋਮ ਨਾਥ ਭੱਟੀ ਪ੍ਰਧਾਨ ਨਗਰ ਪੰਚਾਇਤ, ਮੱਖਣ ਸਿੰਘ ਠੇਕੇਦਾਰ ਐੱਮਸੀ, ਲਹਿੰਬਰ ਭੱਟੀ ਐੱਮਸੀ ਪਤੀ, ਬਲਕਾਰ ਸਿੰਘ ਕਾਨੂੰਨਗੋ (ਰਿਟਾ), ਰਸ਼ਪਾਲ ਸਿੰਘ ਸੈਹੰਬੀ, ਹੁਸ਼ਿਆਰ ਸਿੰਘ, ਅਮਨ ਪਨੇਸਰ ਸ਼ਹਿਰੀ ਪ੍ਰਧਾਨ, ਸੁਖਬੀਰ ਸਿੰਘ ਤਲਵਾੜ ਤੇ ਮਨਜੀਤ ਸਿੰਘ ਬਿੱਟਾ ਵੀ ਮੌਜੂਦ ਸਨ।