ਪੁਲਿਸ ਡੀਏਵੀ ਪਬਲਿਕ ਸਕੂਲ ’ਚ ਕਲਾ ਸਿੱਖਿਅਕਾਂ ਦੀ ਮੀਟਿੰਗ ਕਰਵਾਈ
ਪੁਲਿਸ ਡੀਏਵੀ ਪਬਲਿਕ ਸਕੂਲ ’ਚ ਕਲਾ ਸਿੱਖਿਅਕਾਂ ਦੀ ਮੀਟਿੰਗ ਕਰਵਾਈ
Publish Date: Mon, 28 Sep 2026 09:43 PM (IST)
Updated Date: Mon, 28 Sep 2026 09:45 PM (IST)
--ਵੱਖ-ਵੱਖ ਸਕੂਲਾਂ ਦੇ 50 ਕਲਾ ਅਧਿਆਪਕਾਂ ਨੇ ਲਿਆ ਭਾਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਕਲਾ ਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਦੀ ਅਗਵਾਈ ਹੇਠ ਕਲਾ ਸਿੱਖਿਅਕਾਂ ਦੀ ਮੀਟਿੰਗ ਕਰਵਾਈ ਗਈ। ਇਹ ਵਰਕਸ਼ਾਪ ਕੋਕੂਯੋ ਕੈਮਲਿਨ ਲਿਮਟਿਡ ਵੱਲੋਂ ਕਰਵਾਈ ਗਈ, ਜਿਸ ’ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਕਲਾ ਵਿਭਾਗਾਂ ਨਾਲ ਸਬੰਧਤ 50 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਦੇ ਮੁੱਖ ਸਰੋਤ ਵਿਅਕਤੀ ਕੋਕੂਯੋ ਕੈਮਲਿਨ ਲਿਮਟਿਡ ਦੇ ਮਾਹਿਰ ਪ੍ਰਤੀਨਿਧੀ ਤਰੁਣ ਚੋਟਾਲੀਆ ਰਹੇ। ਉਨ੍ਹਾਂ ਅਧਿਆਪਕਾਂ ਨੂੰ ਆਧੁਨਿਕ ਕਲਾ ਸਮੱਗਰੀ ਤੇ ਵੱਖ-ਵੱਖ ਕਲਾ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਆਪਕਾਂ ਲਈ ਕਈ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਤਾਂ ਜੋ ਉਹ ਵਿਦਿਆਰਥੀਆਂ ’ਚ ਕਲਾਤਮਕ ਰੁਚੀ ਤੇ ਸਿਰਜਣਾਤਮਕਤਾ ਨੂੰ ਹੋਰ ਵਿਕਸਤ ਕਰ ਸਕਣ। ਪੁਲਿਸ ਡੀਏਵੀ ਪਬਲਿਕ ਸਕੂਲ ਦੇ ਕਲਾ ਵਿਭਾਗ ਦੀ ਮੁਖੀ ਸੁਰੂਚੀ ਸ਼ਰਮਾ ਨੇ ਵਿਭਾਗ ਦੇ ਹੋਰ ਕਲਾ ਅਧਿਆਪਕਾਂ ਸਮੇਤ ਵਰਕਸ਼ਾਪ ’ਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਧਿਆਪਕਾਂ ਨੇ ਕਲਾ ਸਿੱਖਿਆ ਨਾਲ ਜੁੜੇ ਤਜਰਬੇ ਅਤੇ ਵਿਚਾਰ ਵੀ ਸਾਂਝੇ ਕੀਤੇ।