ਟਰੈਕਟਰ ਟਰਾਲੀ ਤੇ ਕਾਰ ਦੀ ਜ਼ਬਰਦਸਤ ਟੱਕਰ, ਏਅਰਬੈਗ ਖੁੱਲਣ ਕਾਰਨ ਟਲਿਆ ਵੱਡਾ ਹਾਦਸਾ; ਕਾਰ ਬੁਰੀ ਤਰ੍ਹਾਂ ਨੁਕਸਾਨੀ
ਜਲੰਧਰ ਦੇ ਕਿਸ਼ਨਗੜ੍ਹ ਖੇਤਰ ਵਿੱਚ ਬਿਸਤ ਦੁਆਬ ਨਹਿਰ ਉੱਤੇ ਵੀਰਵਾਰ ਇੱਕ ਕਾਰ ਅਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਾਰ ਵਿੱਚ ਲੱਗੇ ਏਅਰਬੈਗ ਸਮੇਂ ਸਿਰ ਖੁੱਲ੍ਹਣ ਕਾਰਨ ਚਾਲਕ ਦੀ ਜਾਨ ਵਾਲ-ਵਾਲ ਬੱਚ ਗਈ।
Publish Date: Thu, 20 Aug 2026 04:43 PM (IST)
Updated Date: Thu, 20 Aug 2026 04:44 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਦੇ ਕਿਸ਼ਨਗੜ੍ਹ ਖੇਤਰ ਵਿੱਚ ਬਿਸਤ ਦੁਆਬ ਨਹਿਰ ਉੱਤੇ ਵੀਰਵਾਰ ਇੱਕ ਕਾਰ ਅਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਾਰ ਵਿੱਚ ਲੱਗੇ ਏਅਰਬੈਗ ਸਮੇਂ ਸਿਰ ਖੁੱਲ੍ਹਣ ਕਾਰਨ ਚਾਲਕ ਦੀ ਜਾਨ ਵਾਲ-ਵਾਲ ਬੱਚ ਗਈ।
ਕਿਵੇਂ ਵਾਪਰੀ ਘਟਨਾ? ਜਾਣਕਾਰੀ ਅਨੁਸਾਰ ਸੇਵਾਮੁਕਤ ਕੈਪਟਨ ਰਜਿੰਦਰਪਾਲ ਆਪਣੀ ਟਿਆਗੋ ਕਾਰ ਰਾਹੀਂ ਕਿਸ਼ਨਗੜ੍ਹ ਤੋਂ ਮਕਸੂਦਾਂ ਵੱਲ ਜਾ ਰਹੇ ਸੀ। ਜਦੋਂ ਉਹ ਰਾਏਪੁਰ ਰਸੂਲਪੁਰ ਨੇੜੇ ਬਾਬੇ ਜੋੜੇ ਪੁੱਲ ਕੋਲ ਪਹੁੰਚੇ, ਤਾਂ ਗੁੱਜਰਾਂ ਦੇ ਡੇਰੇ ਵੱਲੋਂ ਆ ਰਹੀ ਇੱਕ ਟਰੈਕਟਰ-ਟਰਾਲੀ ਅਚਾਨਕ ਕਾਰ ਦੇ ਅੱਗੇ ਆ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਸਪਤਾਲੋਂ ਮਿਲੀ ਛੁੱਟੀ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾ ਦੀ 112 ਕੰਟਰੋਲ ਰੂਮ ਟੀਮ ਮੌਕੇ 'ਤੇ ਪਹੁੰਚੀ। ਕਾਰ ਚਾਲਕ ਨੂੰ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।