- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ ਦੀ ਤੀਜੀ ਨਾਈਟ 'ਚ ਰਾਮ ਜਨਮ 'ਤੇ ਦੀਵੇ ਜਗਾ ਕੇ ਕੀਤੀ ਆਰਤੀ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ, ਗੁਰਾਇਆ ’ਚ ਸ੍ਰੀ ਰਾਮ ਮੰਦਰ ਰਿਸ਼ੀ ਕੁਟੀਆ ਰਾਮਲੀਲਾ ਦੁਸਹਿਰਾ ਸਮਿਤੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਤੀਜੀ ਨਾਈਟ 'ਚ ਰਾਮ ਜਨਮ ਦੇ ਪ੍ਰਸੰਗ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਮੌਕੇ ਰਾਮ ਭਗਤਾਂ ਵੱਲੋਂ ਦੀਵੇ ਜਗਾ ਕੇ ਰਾਮ ਜੀ ਆਰਤੀ ਕੀਤੀ ਗਈ। ਇਸ ਮੌਕੇ ਰਾਮ ਭਗਵਾਨ, ਲਕਛਮਣ, ਮਰੀਚ ਤੇ ਸੂਬਾਹੂ ਦੇ ਵਿਚਕਾਰ ਕਰਵਏ ਯੁੱਧ ਦਾ ਮੰਚਨ ਵੀ ਦੇਖਣਯੋਗ ਸੀ। ਇਸ ਮੌਕੇ ਤਾੜਕਾ ਵੱਧ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਿਹਾ। ਇਸ ਮੌਕੇ ਡਾਇਰੈਕਟਰ ਸਤੀਸ਼ ਕੋਰਪਾਲ, ਕੌਂਸਲਰ ਜਸਵੀਰ ਸਿੰਘ ਰਾਜੂ, ਕੌਂਸਲਰ ਮਨੋਜ ਗੋਗਨਾ, ਨਾਥ ਸਿੰਘ ਘਟਾਉੜਾ, ਰਜਿੰਦਰ ਗੋਇਲ, ਪਵਨ ਸ਼ਰਮਾ, ਪ੍ਰਮੋਦ ਕੌਸ਼ਲ, ਰਵਿੰਦਰ ਗੋਇਲ, ਚੰਦਰ ਮੋਹਨ ਗੋਲਡੀ, ਰਾਜਨ ਮੱਕੜ, ਚੰਦਨ ਸਿੰਘ, ਰਸ਼ਵਿੰਦਰ ਸਿੰਘ, ਚੰਦਰ ਸ਼ਰਮਾ, ਦਵਿੰਦਰ ਸਿੰਘ ਬਿੰਦੀ ਠੇਕੇਦਾਰ, ਬਾਲ ਮਹਿੰਦਰ ਸਿੰਘ ਪੱਪੂ ਅਸ਼ੋਕ ਮਲਹੋਤਰਾ, ਰੋਸ਼ਨ ਲਾਲ ਰੋਸ਼ੀ, ਮੁਨੀਸ਼ ਬਾਵਾ, ਕੁਲਵਿੰਦਰ ਸਿੰਘ ਸੰਧੂ, ਸ਼ਾਮ ਰਾਜ, ਜਸਵਿੰਦਰ ਸਿੰਘ, ਦਲਵਿੰਦਰ ਸਿੰਘ ਘਟੌੜਾ, ਬਹਾਦਰ ਸਿੰਘ ਘਟੌੜਾ ਤੇ ਪਿਆਰਾ ਸਿੰਘ, ਰਾਜਾ ਭਨੋਟ, ਜਤਿੰਦਰ ਕੁਮਾਰ, ਮਨੀ ਮਹਿਰਾ, ਸ਼ਾਮ ਮੁਰਾਰੀ, ਇਕਬਾਲ ਸਿੰਘ ਘਟੌੜਾ, ਅਸ਼ੀਸ਼ ਕੁਮਾਰ, ਅਸ਼ੋਕ ਗੁਗਨਾਨੀ, ਮਨੋਹਰ ਲਾਲ ਅਰੌੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਰਾਮਲੀਲਾ ਦੇ ਸਮੂਹ ਕਲਾਕਾਰ ਤੇ ਸੇਵਾਦਾਰ ਹਾਜ਼ਰ ਸਨ।