- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਵਾਂ ਵਾਲੇ ਪੱਤਣ ‘ਤੇ ਵੱਡਾ ਇੱਕਠ

ਕਾਵਾਂ ਵਾਲੇ ਪੱਤਣ ’ਤੇ ਇੱਕਠ ਕਰਕੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ
ਗਿਆਨ ਸੈਦਪੁਰੀ, ਸ਼ਾਹਕੋਟ : ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਅਤੇ ਮੋਗਾ ਦੇ ਕਿਸਾਨਾਂ ਵੱਲੋਂ ਦਰਿਆ ਸਤਿਲੁਜ ਦੇ ਕਾਵਾਂ ਵਾਲੇ ਪੱਤਣ ਦੇ ਨਾਲ ਲੱਗਦੇ ਟੋਲ਼ ਪਲਾਜ਼ੇ ਨੂੰ ਟੋਲ਼ ਮੁਕਤ ਕੀਤਾ ਗਿਆ। ਤੈਅ ਸਮੇਂ ਅਨੁਸਾਰ ਇੱਥੇ 3 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਜਿੱਥੇ ਪੰਜਾਬ ਦੀ ਜਵਾਨੀ ਦੇ ਵਿਦੇਸ਼ਾਂ ਵਿੱਚ ਵੱਸ ਜਾਣ ਦੇ ਰੁਝਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਉੱਥੇ ਪ੍ਰਦੁਸ਼ਣ ਦੇ ਵਧਣ, ਧਰਤੀ ਹੇਠਲੇ ਪਾਣੀ ਦੇ ਪੱਧਰ ਤੇ ਨਸ਼ਿਆ ਦੇ ਮਾਰੂ ਅਸਰ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਲੈਂਡ ਪੂਲਿੰਗ ’ਚ ਕੁਝ ਸੋਧਾ ਕਰਕੇ ਦੁਬਾਰਾ ਲੋਕ ਮਾਰੂ ਕਦਮ ਚੁੱਕਿਆ ਜਾ ਰਿਹਾ ਹੈ। ਇਸ ਨੀਤੀ ਤਹਿਤ ਪੰਜਾਬ ਦੀ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਵੇਗੀ। ਇਹ ਨੀਤੀ ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਉਜਾੜਾ ਕਰੇਗੀ। ਦੂਸਰੇ ਪਾਸੇ ਮੋਦੀ ਸਰਕਾਰ ਪੂਰੀ ਤਰ੍ਹਾਂ ਟਰੰਪ ਅੱਗੇ ਗੋਡੇ ਟੇਕੀ ਬੈਠੀ ਹੈ। ਭਾਰਤ ਵਿੱਚ ਆਮ ਤੌਰ ‘ਤੇ ਛੋਟੀ ਕਿਸਾਨੀ ਖੇਤੀ ਕਰਦੀ ਹੈ। ਇਹ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੀ।
ਟੋਲ਼ ਮੁਕਤ ਕਰਨ ਦੇ ਐਕਸ਼ਨ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਏਕੇ ਨੂੰ ਮਜ਼ਬੂਤ ਕਰਨ ਦਾ ਵੀ ਅਹਿਦ ਕੀਤਾ। ਕਾਵਾਂ ਵਾਲੇ ਪੱਤਣ ‘ਤੇ ਇਕੱਤਰ ਹੋਈਆਂ ਜਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ), ਕੁਲ ਹਿੰਦ ਕਿਸਾਨ ਸਭਾ(ਦੋਵੇਂ), ਬੀ.ਕੇ. ਯੂ(ਕ੍ਰਾਂਤੀਕਾਰੀ), ਬੀ.ਕੇ.ਯੂ(ਕਾਦੀਆ), ਬੀ.ਕੇ. ਯੂ(ਪੰਜਾਬ), ਬੀ.ਕੇ.ਯੂ(ਲੱਖੋਵਾਲ), ਜਮਹੂਰੀ ਕਿਸਾਨ ਸਭਾ, ਬੀ.ਕੇ.ਯੂ(ਖਹਿਰਾ) ਆਦਿ ਸ਼ਾਮਲ ਸਨ। ਟੋਲ਼ ਪਲਾਜੇ ‘ਤੇ ਹੋਏ ਇੱਕਠ ਨੂੰ ਸੰਬੋਧਨ ਕਰਨ ਵਾਲੇ ਆਗੂਆ ਵਿੱਚ ਕੁਲ ਹਿੰਦ ਕਿਸਾਨ ਸਭਾ(ਅਜੇ ਭਵਨ) ਦੇ ਸੀਨੀਅਰ ਆਗੂ ਕਾਮਰੇਡ ਸੂਰਤ ਸਿੰਘ ਧਰਮਕੋਟ, ਸੰਦੀਪ ਅਰੋੜਾ ਮਹਿਤਪੁਰ, ਮੋਹਣ ਸਿੰਘ ਬੱਲ(ਬੀ.ਕੇ.ਯੂ ਉਗਰਾਹਾਂ), ਵਰਿੰਦਰਪਾਲ ਸਿੰਘ ਕਾਲਾ, ਧਰਮਿੰਦਰ ਸਿੰਘ(ਕੁਲ ਹਿੰਦ ਕਿਸਾਨ ਸਭਾ), ਬਲਦੇਵ ਸਿੰਘ ਜੋਸਨ, ਬੂਟਾ ਸਿੰਘ ਮੁਰੀਦਵਾਲ ਬੀ.ਕੇ.ਯੂ(ਲੱਖੋਵਾਲ), ਸੁਰਜੀਤ ਸਿੰਘ ਬੀ.ਕੇ.ਯੂ(ਡਕੌਂਦਾ), ਮੇਜਰ ਸਿੰਘ(ਜਮਹੂਰੀ ਕਿਸਾਨ ਸਭਾ), ਸਤਨਾਮ ਸਿੰਘ ਢੁੱਡੀਕੇ(ਕਿਰਤੀ ਕਿਸਾਨ ਯੂਨੀਅਨ), ਸੁਖਵਿੰਦਰ ਸਿੰਘ(ਬੀ.ਕੇ.ਯੂ ਰਾਜੇਵਾਲ), ਕੁਲਜੀਤ ਸਿੰਘ (ਬੀ.ਕੇ.ਯੂ ਕਾਦੀਆਂ), ਜਸਵੰਤ ਸਿੰਘ(ਬੀ.ਕੇ.ਯੂ), ਗੁਰਦੇਵ ਸਿੰਘ( ਉਗਰਾਹਾਂ), ਜੱਸਾ ਸਿੰਘ(ਰਾਜੇਵਾਲ), ਬਲਦੇਵ ਸਿੰਘ(ਲੱਖੋਵਾਲ), ਰਮਨਦੀਪ ਸਿੰਘ ਸਮਰਾ, ਭੁਪਿੰਦਰ ਸਿੰਘ(ਮੋਗਾ), ਬਲਕਾਰ ਸਿੰਘ ਫਾਜਲਵਾਲ, ਜਸਵੀਰ ਸਿੰਘ, ਨਿੱਕੂ ਧੰਜੂ, ਸੁਖਵਿੰਦਰ ਸਿੰਘ ਕਾਂਗਣਾ, ਬੂੜ ਸਿੰਘ ਜੋਧਾ, ਰੂਪਾ ਜੋਧਾ, ਕਰਮਜੀਤ ਦੰਮਣ, ਗੁਲਜ਼ਾਰ ਸਿੰਘ, ਸੰਤੋਖ ਸਿੰਘ ਸਿੰਧੜ, ਸੋਨੂੰ ਬਾਜਵਾ, ਮੰਗਲ ਸਿੰਘ ਕੋਠਾ, ਕਰਨਦੀਪ ਸਿੰਘ ਆਦਿ ਮੌਜੂਦ ਸਨ।