- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਰੈਲੀ ਲਈ ਭਾਰੀ ਗਿਣਤੀ ’ਚ ਤੁਰਿਆ ਜਲੰਧਰ ਦੇ ਨੰਬਰਦਾਰ ਦਾ ਕਾਫ਼ਲਾ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੰਗਰੂਰ ਵਿਖੇ ਹੋ ਰਹੀ ਨੰਬਰਦਾਰ ਯੂਨੀਅਨ ਸਮਰਾ ਦੀ ਸੂਬਾ ਪੱਧਰੀ ਰੈਲੀ ’ਚ ਸ਼ਮੂਹੂਲੀਅਤ ਕਰਨ ਲਈ ਜ਼ਿਲ੍ਹਾ ਜਲੰਧਰ ਦੇ ਨੰਬਰਦਾਰਾਂ ਦਾ ਵੱਡਾ ਕਾਫ਼ਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਕੰਵਲ ਸਿੰਘ ਮੁੰਧ ਦੀ ਅਗਵਾਈ ’ਚ ਨਕੋਦਰ ਤੋਂ ਰਵਾਨਾ ਹੋਇਆ, ਜਿਸ ’ਚ ਤਹਿਸੀਲਾਂ ਦੇ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਜਲੰਧਰ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਨਾਲ ਰਵਾਨਾ ਹੋਏ। ਨੰਬਰਦਾਰਾਂ ਦੇ ਇਸ ਕਾਫਲੇ ’ਚ ਗੁਰਦੇਵ ਲਾਲ ਸ਼ਹਿਰੀ ਪ੍ਰਧਾਨ, ਸੁਰਜੀਤ ਸਿੰਘ ਹੇਅਰ ਪ੍ਰਧਾਨ ਨਕੋਦਰ, ਮੇਜਰ ਸਿੰਘ ਬਾਜਵਾ ਤਹਿਸੀਲ ਪ੍ਰਧਾਨ ਸ਼ਾਹਕੋਟ, ਹਰਨੇਕ ਸਿੰਘ ਤਹਿਸੀਲ ਪ੍ਰਧਾਨ ਲੋਹੀਆਂ, ਭਜਨ ਸਿੰਘ ਧੀਰਪੁਰ ਤਹਿਸੀਲ ਪ੍ਰਧਾਨ ਕਰਤਾਰਪੁਰ, ਮੁੱਖ ਬੁਲਾਰਾ ਪੰਜਾਬ ਚਰਨਜੀਤ ਸਿੰਘ ਕਰਤਾਰਪੁਰ, ਕਮਲਜੀਤ ਸਿੰਘ ਡੱਲੀ ਤਹਿਸੀਲ ਪ੍ਰਧਾਨ ਭੋਗਪੁਰ, ਮਨਜੀਤ ਸਿੰਘ ਤੇ ਕਲਵੰਤ ਸਿੰਘ ਭੋਗਪੁਰ, ਅਮ੍ਰਿੰਤਪਾਲ ਸਿੰਘ ਤਹਿਸੀਲ ਪ੍ਰਧਾਨ ਆਦਮਪੁਰ, ਰਘੁਬੀਰ ਸਿੰਘ ਤਹਿਸੀਲ ਪ੍ਰਧਾਨ ਮਹਿਤਪੁਰ, ਜਸਵਿੰਦਰ ਸਿੰਘ ਜੰਡਿਆਲਾ ਤੇ ਹੋਰ ਆਗੂਆਂ ਰਾਜਕੁਮਾਰ ਮਹਿੰਮੀ ਜਿਲ੍ਹਾ ਸਕੱਤਰ ਜਲੰਧਰ, ਹਰਮੇਲ ਸਿੰਘ ਸਰਹਾਲੀ, ਪਰਮਜੀਤ ਤੇ ਪ੍ਰਸਿੱਧ ਗਾਇਕ ਦਲਵਿੰਦਰ ਸਿੰਘ ਦਿਆਲਪੁਰੀ, ਦਿਨੇਸ਼ ਸੰਧੂ ਐੱਮਸੀ ਨੂਰਮਹਿਲ ਤੇ ਵੱਡੀ ਗਿਣਤੀ ’ਚ ਨੰਬਰਦਾਰ ਸਾਹਿਬਾਨ ਰਵਾਨਾ ਹੋਏ। ਹਰਕੰਵਲ ਸਿੰਘ ਮੁੰਧ ਵੱਲੋਂ ਸਾਰੇ ਨੰਬਰਦਾਰ ਸਾਹਿਬਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।