- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
24 ਅਕਤੂਬਰ ਨੂੰ ਸਾਈ ਦਾਸ ਸੰਕੁਲ ਗਰਾਊਂਡ ਵਿੱਚ ਸਜੇਗਾ ਮਹਿੰਦੀਪੁਰ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਾਗਰਣ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਮਹਿੰਦੀਪੁਰ ਬਾਲਾ ਜੀ ਸੇਵਾ ਸੰਘ ਵੱਲੋਂ 24 ਅਕਤੂਬਰ ਨੂੰ ਸਾਈ ਦਾਸ ਸਕਲ ਗਰਾਊਂਡ ਵਿੱਚ ਬਾਲਾ ਜੀ ਮਹਾਰਾਜ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੀਟਿੰਗ ਸੇਵਾ ਸੰਘ ਦੇ ਪ੍ਰਧਾਨ ਵਿਨੋਦ ਸ਼ਰਮਾ ਬਿੱਟੂ ਦੇ ਰੇਲਵੇ ਰੋਡ ਸਥਿਤ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਇਸ ਮੌਕੇ ਪ੍ਰਧਾਨ ਵਿਨੋਦ ਸ਼ਰਮਾ ਬਿੱਟੂ ਨੇ ਦੱਸਿਆ ਕਿ ਸਾਈ ਦਾਸ ਸਕੂਲ ਗਰਾਊਂਡ ਵਿੱਚ ਬਾਲਾ ਜੀ ਮਹਾਰਾਜ ਦੇ ਵਿਸ਼ਾਲ ਦਰਬਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੋਨੇ-ਚਾਂਦੀ ਨਾਲ ਸਜਾਇਆ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਸ ਦੇ ਨਾਲ ਹੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾ ਜੀ ਦੇ ਦਰਬਾਰ ਵੀ ਸਜਾਏ ਜਾਣਗੇ। ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਨ ਲਈ ਫਤਿਹਾਬਾਦ ਤੋਂ ਪਰਵਿੰਦਰ ਪਲਕ ਅਤੇ ਕਾਨਪੁਰ ਤੋਂ ਕੋਮਲ ਤਿਵਾੜੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀਆਂ ਹਨ। ਇਸ ਮੌਕੇ ਬਾਲਾ ਜੀ ਮਹਾਰਾਜ ਨੂੰ 101 ਕਿਲੋ ਲੱਡੂਆਂ ਦਾ ਭੋਗ ਲਗਾਇਆ ਜਾਵੇਗਾ ਤੇ 56 ਤਰ੍ਹਾਂ ਦੇ ਭੋਗ ਵੀ ਅਰਪਿਤ ਕੀਤੇ ਜਾਣਗੇ। ਮੀਟਿੰਗ ਦੌਰਾਨ ਪ੍ਰਬੰਧਾਂ ਲਈ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਐੱਸ.ਕੇ. ਰਾਮਪਾਲ, ਸੁਨੀਲ ਦੱਤ, ਨਰਿੰਦਰ ਕੁਮਾਰ, ਗੁਲਸ਼ਨ ਚੰਦਨਾ, ਲਲਿਤ ਅਗਰਵਾਲ, ਰੋਹਿਤ ਅਰੋੜਾ, ਪੰਕਜ ਮਲਹੋਤਰਾ ਤੇ ਅਕਸ਼ੈ ਜੋਤੀ ਸਮੇਤ ਹੋਰ ਮੈਂਬਰ ਹਾਜ਼ਰ ਸਨ।